CM ਭਗਵੰਤ ਮਾਨ ਨੇ ਅੱਜ ਆਪਣੇ ਪਿਤਾ ਮਾਸਟਰ ਮਹਿੰਦਰ ਸਿੰਘ ਜੀ ਦੀ 12ਵੀਂ ਬਰਸੀ ਤੇ’ ਉਨ੍ਹਾਂ ਦੀ ਤਸਵੀਰ ਸਾਂਝੀ ਕਰਕੇ ਉਨ੍ਹਾਂ ਨੂੰ ਯਾਦ ਕਰਦਿਆਂ ਇੱਕ ਟਵੀਟ ਕੀਤਾ ਹੈ ਜਿਸ ਚ’ ਵਿਚ ਲਿਖਿਆ ਹੈ :
ਅੱਜ ਬਾਪੂ ਜੀ ਮਾਸਟਰ ਮਹਿੰਦਰ ਸਿੰਘ ਜੀ ਦੀ 12ਵੀਂ ਬਰਸੀ ਹੈ..ਮਾਸਟਰ ਜੀ ਹਮੇਸ਼ਾ ਤੁਸੀਂ ਦਿਲਾਂ ਚ’ ਵੱਸਦੇ ਰਹੋਗੇ ..ਅੱਜ ਵੀ ਤੁਹਾਡੇ ਨਾਲ ਬੈਠ ਕੇ ਪੜ੍ਹਨਾ..ਹਾਕੀ ਮੈਚ ਦੀ ਕਮੈਂਟਰੀ ..ਦੇਸ਼ ਦੇ ਚੋਣ ਨਤੀਜੇ ਦੇਖਣਾ..ਸਾਇਕਲ ਉਤੇ ਬੈਠ ਕੇ ਸਕੂਲ ਜਾਣਾ..ਅਖਬਾਰ – ਰੇਡੀਓ ਦੀਆਂ ਖ਼ਬਰਾਂ ..ਮੇਰੀਆਂ ਕੀਮਤੀ ਯਾਦਾਂ ਦਾ ਹਿੱਸਾ ਨੇ ਅਤੇ ਹਮੇਸ਼ਾ ਰਹਿਣਗੀਆਂ
