ਭਾਈ ਅੰਮ੍ਰਿਤਪਾਲ ਦੇ ਦੋ ਸਾਥੀ ਗਿ੍ਫਤਾਰ, ਵੀਡੀਓ ਜਾਰੀ ਕਰ ਖੁਦ ਦਿੱਤੀ ਜਾਣਕਾਰੀ

ਪੁਲਿਸ ਥਾਣਾ ਅਜਨਾਲਾ ਵਿਖੇ ਭਾਈ ਅੰਮ੍ਰਿਤਪਾਲ ਅਤੇ ਉਹਨਾਂ ਦੇ ਦੋ ਸਾਥੀਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਤੋ ਬਾਅਦ ਪੁਲਿਸ ਨੇ ਭਾਈ ਅੰਮ੍ਰਿਤਪਾਲ ਦੇ ਦੋ ਸਾਥੀਆ ਨੂੰ ਗਿ੍ਫਤਾਰ ਕੀਤਾ ਹੈ। ਦੱਸ ਦਈਏ ਕਿ ਇਹ ਜਾਣਕਾਰੀ ਭਾਈ ਅੰਮ੍ਰਿਤਪਾਲ ਵੱਲੋ ਸ਼ੋਸਲ ਮੀਡੀਆ ਤੇ ਵੀਡੀਓ ਜਾਰੀ ਕਰ ਦਿੱਤੀ ਗਈ ਹੈ। ਇਸਤੋ ਇਲਾਵਾ ਉਹਨਾਂ ਕਿਹਾ ਕਿ ਉਹ ਪੁਲਿਸ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਨ ਕਿ ਉਹ ਕਿਸੇ ਵੀ ਤਰ੍ਹਾਂ ਦੀ ਟਕਰਾਅ ਸਥਿਤੀ ਵਿੱਚ ਨਹੀ ਆਉਣਾ ਚਾਹੁੰਦੇ ਪਰ ਜੇਕਰ ਉਹਨਾਂ ਦੇ ਸਿੰਘਾਂ ਨੂੰ ਇਸ ਤਰ੍ਹਾਂ ਇਕੱਲੇ-ਇਕੱਲੇ ਚੁੱਕਣਾ ਹੈ ਤਾਂ ਫਿਰ ਉਹ ਇਕੱਠੇ ਹੋ ਕੇ ਦੇਖ ਲੈਂਦੇ ਹਨ। ਉਹਨਾਂ ਸਾਰੀ ਸੰਗਤ ਨੂੰ ਜੱਲੂਪੁਰ ਖੇੜਾ ਪਹੁੰਚਣ ਦੀ ਅਪੀਲ ਕੀਤੀ ਅਤੇ ਉਹਨਾਂ ਕਿਹਾ ਕਿ ਇਸਤੋ ਅੱਗੇ ਕੀ ਕਰਨਾ ਹੈ ਇਸ ਬਾਰੇ ਬੈਠ ਕੇ ਵਿਚਾਰ ਕੀਤਾ ਜਾਵੇਗਾ।

Tags :