ਦਿੱਲੀ ਪੁਲਿਸ ਨੇ ਨਿੱਕੀ ਯਾਦਵ ਕਤਲ ਮਾਮਲੇ ਵਿੱਚ ਦੋਸ਼ੀ ਪ੍ਰੇਮੀ ਗਹਿਲੋਤ ਦੇ ਪਿਤਾ, ਉਸਦੇ ਦੋ ਰਿਸ਼ਤੇਦਾਰਾ ਅਤੇ ਦੋ ਦੋਸਤਾਂ ਨੂੰ ਗਿ੍ਰਫਤਾਰ ਕੀਤਾ ਹੈ। ਦੱਸ ਦਈਏ ਕਿ ਦਿੱਲੀ ਪੁਲਿਸ ਵਿੱਚ ਕਾਂਸਟੇਬਲ ਨਵੀਨ ਜੋ ਕਿ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਹੈ ਅਤੇ ਉਹ ਗਹਿਲੋਤ ਦਾ ਰਿਸ਼ਤੇਦਾਰ ਵੀ ਹੈ। ਪੁਲਿਸ ਵੱਲੋ ਸਖਤੀ ਨਾਲ ਪੁੱਛਗਿਛ ਕਰਨ ਤੇ ਸਾਹਿਲ ਗਹਿਲੋਤ ਨੇ ਇਹ ਨਾਵਾਂ ਦੀ ਪੁਸ਼ਟੀ ਕੀਤੀ ਹੈ ਅਤੇ ਗਹਿਲੋਤ ਨੇ ਪ੍ਰੇਮਿਕਾ ਨਿੱਕੀ ਦੇ ਕਤਲ ਦੀ ਗੱਲ ਕਬੂਲੀ ਹੈ ਉਸਨੇ ਕਿਹਾ ਕਿ ਨਿੱਕੀ ਉਸਤੇ ਲਗਾਤਾਰ ਹੀ ਵਿਆਹ ਕਰਵਾਉਣ ਦਾ ਦਬਾਅ ਪਾ ਰਹੀ ਸੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਨਿੱਕੀ ਉਸਦੇ ਨਾਲ ਲਵ-ਇਨ-ਰਿਲੇਸ਼ਨਸ਼ਿਪ ਵਿੱਚ ਨਹੀਂ ਸੀ ਰਹਿ ਰਹੀ ਜਦਕਿ ਉਹ ਉਸਦੀ ਅਸਲੀ ਪਤਨੀ ਸੀ ਪਰੰਤੂ ਸਾਹਿਲ ਜੋ ਕਿ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਜਿਸ ਕਰਕੇ ਉਸਨੇ ਨਿੱਕੀ ਨੂੰ ਰਾਸਤੇ ਵਿੱਚੋ ਹਟਾਉਣ ਦੀ ਸਾਜ਼ਿਸ਼ ਰਚੀ।
