ਕੱਲਯੁੱਗ, 14 ਸਾਲਾ ਨਾਬਾਲਗ ਲੜ੍ਹਕੀ ਨੇ ਬੱਚੇ ਨੂੰ ਦਿੱਤਾ ਜਨਮ

ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਇੱਕ ਗਰੀਬ ਪਰਿਵਾਰ ਦੀ 14 ਸਾਲਾ ਨਾਬਾਲਿਗ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਪਰਿਵਾਰ ਵਾਲਿਆ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਕੁੱਝ ਸਮਾਂ ਪਹਿਲਾ ਇੱਕ ਲੜਕੀ ਨਾਲ ਘਰੋਂ ਚੱਲ ਗਈ ਸੀ ਅਤੇ ਜਦੋਂ ਉਹ ਕਾਫੀ ਸਮੇਂ ਬਾਅਦ ਘਰ ਵਾਪਿਸ ਆਈ ਤਾਂ ਬਿਮਾਰ ਹੋ ਗਈ ਜਦੋਂ ਉਸਨੂੰ ਹਸਪਤਾਲ ਵਿੱਚ ਦਿਖਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਗਰਭਵਤੀ ਦੱਸਿਆ ਅਤੇ ਜਿਸਤੋ ਬਾਅਦ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ। ਪੁਲਿਸ ਨੇ ਲੜਕੇ ਦੇ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Tags :