ਐਮਬੀਏ ਚਾਏ ਵਾਲਾ ਦੇ ਨਾਂ ਨਾਲ ਮਸ਼ਹੂਰ ਹੋਏ ਪ੍ਰਫੁੱਲ ਬਿਲੋਰ ਇਕ ਜਾਣੀ-ਪਛਾਣੀ ਸਖਸ਼ੀਅਤ ਬਣ ਗਈ ਹੈ। ਜੋ ਕਿ ਆਪਣੀ ਜਿੰਦਗੀ ਦੀ ਅਲੱਗ ਕਹਾਣੀ ਕਰਕੇ ਛਾਏ ਹੋਏ ਹਨ। ਦੱਸ ਦਈਏ ਕਿ ਬਿਲੋਰ ਨੇ ਸਾਲ 2017 ਵਿੱਚ ਐਮਬੀਏ ਦੀ ਪੜ੍ਹਾਈ ਵਿੱਚ ਹੀ ਛੱਡ ਕੇ ਅਹਿਮਦਾਬਾਦ ਦੇ ਸਾਹਮਣੇ ਆਪਣਾ ਚਾਹ ਸਟਾਲ ਖੋਲਣ ਦਾ ਫੈਸਲਾ ਕੀਤਾ ਅਤੇ ਇਸਤੋ ਬਾਅਦ ਉਸਨੇ ਕਦੇ ਪਿੱਛੇ ਮੁਡ਼ ਕੇ ਨਹੀਂ ਦੇਖਿਆ। ਹੁਣ ਐਮਬੀਏ ਵਾਲਾ ਇੱਕ ਬ੍ਰੈਡ ਨਾਮ ਬਣ ਗਿਆ ਹੈ ਅਤੇ ਹੁਣ ਬਿਲੋਰ ਨੇ 90 ਲੱਖ ਦੀ ਮਰਸਡੀਜ਼ ਕਾਰ ਖਰੀਦੀ ਹੈ ਅਤੇ ਉਸਨੇ ਸ਼ੋਸਲ ਮੀਡੀਆ ਤੇ ਪੋਸਟ ਪਾ ਕੇ ਆਪਣੀ ਖੁਸ਼ੀ ਸਾਂਝੀ ਕੀਤੀ ਹੈ। ਇਸ ਦੋਰਾਨ ਉਸਨੇ ਆਪਣੇ ਪਰਿਵਾਰ ਨਾਲ ਕੇਕ ਕੱਟ ਕੇ ਸੈਲੀਬ੍ਰੇਸ਼ਨ ਵੀ ਕੀਤਾ। ਫਿਲੋਰ ਦਾ ਕਹਿਣਾ ਹੈ ਕਿ ਚਾਹ ਤੋ ਬਿਂਨਾਂ ਅਜਿਹੀ ਕੋਈ ਚੀਜ ਨਹੀਂ ਹੈ ਜਿਸਨੂੰ ਲੋਕ ਖਾਂਦੇ ਜਾਂ ਪੀਦੇਂ ਹਨ। ਜਿਸ ਕਰਕੇ ਉਸਨੇ ਚਾਹ ਬਨਾਉਣ ਦਾ ਤਰੀਕਾ ਸੋਚਿਆ ਅਤੇ ਅੱਜ ਇਸ ਚਾਹ ਨੂੰ ਹਰ ਕੋਈ ਪਸੰਦ ਕਰਦਾ ਹੈ।
