ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਕੇਂਦਰ ਅਤੇ ਰਾਜ ਸਰਕਾਰ ਵੱਲੋ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਵਿੱਚ ਖੁਲਾਸਾ ਹੋਇਆ ਹੈ ਕਿ ਅੰਮ੍ਰਿਤਪਾਲ ਦੇ ਸ਼ੋਸਲ ਮੀਡੀਆ ਅਕਾਊਟ ਵਿਦੇਸ਼ਾਂ ਤੋ ਆਪਰੇਟ ਹੋ ਰਹੇ ਹਨ। ਇਸਤੋਂ ਇਲਾਵਾ ਖੁਫੀਆ ਏਜੰਸੀਆ ਨੇ ਅੰਮ੍ਰਿਤਪਾਲ ਦੇ ਸ਼ੋਸਲ ਮੀਡੀਆ, ਬੈਂਕ ਬੈਲੇਸ ਅਤੇ ਪੈਸੇ ਦੇ ਲੈਣ-ਦੇਣ ਤੋ ਇਲਾਵਾ ਉਸਦੀ ਮਰਸ਼ਡੀਜ਼ ਕਾਰ ਦੇ ਰਿਕਾਰਡ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਏਜੰਸੀਆ ਦੀ ਨਜ਼ਰ ਅੰਮ੍ਰਿਤਪਾਲ ਨੂੰ ਵਿਦੇਸ਼ਾ ਤੋ ਆਉਣ ਵਾਲੀ ਫੰਡਿਗ ਨਾਲ ਹੈ। ਇਸਤੋਂ ਇਲਾਵਾ ਅੰਮ੍ਰਿਤਪਾਲ ਦੇ ਕਰੀਬੀਆ, ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾ ਦੇ ਬੈਂਕ ਖਾਤਿਆ ਤੇ ਨਜ਼ਰ ਰੱਖੀ ਜਾ ਰਹੀ ਹੈ। ਇਸਤੋ ਇਲਾਵਾ ਉਹਨਾਂ ਦੇ ਕੰਮਾਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
