ਅਮਰੀਕਾ ਇੱਕ ਵਾਰ ਫਿਰ ਤੋਂ ਯੂਕਰੇਨ ਦੇ ਹੱਕ ਵਿੱਚ ਆਇਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਇੱਕ ਵੱਡਾ ਸੰਬੋਧਨ ਕਰਦਿਆ ਰੂਸ ਦੇ ਰਾਸ਼ਟਰਪਤੀ ਪੁਤੇਨ ਨੂੰ ਇੱਕ ਸੁਨੇਹਾ ਦਿੱਤਾ ਹੈ। ਬਾਈਡਨ ਨੇ ਰੂਸ ਨੂੰ ਵੱਡੀ ਚੇਤਾਵਨੀ ਦਿੰਦਿਆ ਕਿਹਾ ਕਿ ਯੂਕਰੇਨ ਦੇ ਨਾਲ ਅਮਰੀਕਾ ਖੜ੍ਹਾ ਹੈ ਅਤੇ ਹਮੇਸ਼ਾ ਖੜ੍ਹਾ ਰਹੇਗਾਂ। ਇਸ ਦੋਰਾਨ ਉਹਨਾਂ ਨੇ ਨਾਟੋ ਨੂੰ ਵੀ ਕਿਹਾ ਕਿ ਉਹਨਾ ਨੂੰ ਇਕੱਠੇ ਹੋ ਕੇ ਯੂਕਰੇਨ ਦੀ ਮੱਦਦ ਕਰਨੀ ਚਾਹੀਦੀ ਹੈ। ਇਸਤੋਂ ਇਲਾਵਾ ਬਾਈਡਨ ਨੇ ਬਾਕੀ ਦੇਸ਼ਾਂ ਨੂੰ ਵੀ ਯੂਕਰੇਨ ਦੀ ਮੱਦਦ ਕਰਨ ਦੀ ਅਪੀਲ ਕੀਤੀ।