ਭੋਜਪੁਰੀ ਅਦਾਕਾਰਾ ਅਕਾਂਕਸ਼ਾ ਦੂਬੇ ਵੱਲੋਂ ਬਨਾਰਸ ਦੇ ਇੱਕ ਹੋਟਲ ਵਿੱਚ ਫਾਹਾ ਲਗਾ ਕੇ ਖੁਦਕਸ਼ੀ ਕਰ ਲਈ ਗਈ। ਅਕਾਂਕਸ਼ਾ 25 ਮਾਰਚ ਦੀ ਰਾਤ ਨੂੰ ਸ਼ੂਟਿੰਗ ਖਤਮ ਹੋਣ ਤੋ ਬਾਅਦ ਹੋਟਲ ਵਿੱਚ ਗਈ ਸੀ। ਪਰ ਹਾਲੇ ਖੁਦਕਸ਼ੀ ਕਰਨ ਦੀ ਅਸਲ ਵਜਾ ਸਾਹਮਣੇ ਨਹੀਂ ਆਈ ਹੈ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਅਕਾਂਕਸ਼ਾ ਦਾ ਜਨਮ 21 ਅਕਤੂਬਰ 1997 ਨੂੰ ਮਿਰਜ਼ਾਪੁਰ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਹਾਲਾਂਕਿ ਆਕਾਂਕਸ਼ਾ ਜਿਸ ਕਮਰੇ ‘ਚ ਰਹਿ ਰਹੀ ਸੀ, ਉਸ ਤੋਂ ਪੁਲਿਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਅਜਿਹੇ ‘ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਦੇ ਮੋਬਾਇਲ ਫੋਨ ਤੋਂ ਕਈ ਰਾਜ਼ ਸਾਹਮਣੇ ਆ ਸਕਦੇ ਹਨ।ਕਿਉਂਕਿ ਪੁਲਿਸ ਉਸ ਦੇ ਵਟਸਐਪ ਚੈਟ ਦੀ ਵੀ ਬਾਰੀਕੀ ਨਾਲ ਜਾਂਚ ਕਰ ਸਕਦੀ ਹੈ। ਏਸੀਪੀ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਜਾਪ ਰਿਹਾ ਹੈ। ਪਰ ਪੁਲਿਸ ਇਸ ਮਾਮਲੇ ਵਿੱਚ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਉਹ ਛੋਟੀ ਉਮਰ ਤੋਂ ਹੀ ਡਾਂਸ ਅਤੇ ਅਦਾਕਾਰੀ ਦੀ ਸ਼ੌਕੀਨ ਸੀ।
