ਦਿੱਲੀ-ਪੁਣੇ ਫਲਾਈਟ ‘ਚ ਬੰਬ ਦੀ ਧਮਕੀ ਨੇ ਮਚਾਈ ਹਲਚਲ, ਨਿਕਲੀ ਅਫਵਾਹ

ਨਵੀਂ ਦਿੱਲੀ— ਦਿੱਲੀ ਏਅਰਪੋਰਟ ‘ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਏਅਰਲਾਈਨ ਕੰਪਨੀ ਵਿਸਤਾਰਾ ਦੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਖਬਰ ਤੋਂ ਬਾਅਦ ਸਾਰਿਆਂ ਦੇ ਹੱਥ-ਪੈਰ ਸੁੱਜ ਗਏ ਅਤੇ ਸਾਰੇ ਯਾਤਰੀਆਂ ਨੂੰ ਫਲਾਈਟ ਤੋਂ ਉਤਾਰ ਲਿਆ ਗਿਆ। ਇਸ ਤੋਂ ਬਾਅਦ ਪੂਰੀ ਫਲਾਈਟ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ, ਜਿਸ ‘ਚ ਹੈਰਾਨੀਜਨਕ ਗੱਲ ਸਾਹਮਣੇ ਆਈ।

ਇੱਕ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਤੁਰੰਤ ਬਾਅਦ, ਸੁਰੱਖਿਆ ਏਜੰਸੀਆਂ ਦੁਆਰਾ ਸਹੀ ਨਿਰੀਖਣ ਲਈ ਜਹਾਜ਼ ਨੂੰ ਅਲੱਗ ਕਰ ਦਿੱਤਾ ਗਿਆ ਸੀ ਜਿਸ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਫਿਲਹਾਲ ਯਾਤਰੀ ਟਰਮੀਨਲ ਦੀ ਇਮਾਰਤ ਵਿੱਚ ਹਨ। ਜਦੋਂ ਤੱਕ ਸੁਰੱਖਿਆ ਏਜੰਸੀਆਂ ਹਰੀ ਝੰਡੀ ਨਹੀਂ ਦਿੰਦੀਆਂ ਉਦੋਂ ਤੱਕ ਉਡਾਣ ਦਾ ਸਮਾਂ ਤੈਅ ਨਹੀਂ ਕੀਤਾ ਜਾਵੇਗਾ। ਜਹਾਜ਼ ‘ਚੋਂ ਕੋਈ ਵੀ ਸ਼ੱਕੀ ਵਸਤੂ ਨਾ ਮਿਲਣ ‘ਤੇ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ।