ਕੈਨੇਡਾ ਚ’ ਪੰਜਾਬੀ ਕੁੜੀ ਦੀ ਸੜਕ ਹਾਦਸੇ ਚ’ ਹੋਈ ਮੌਤ

(ਗੁਰਦਾਸਪੁਰ) : ਬਟਾਲਾ ਦੇ ਨੇੜਲੇ ਪਿੰਡ ਸੁੱਖਾ ਚਿੜਾ ਤੋਂ ਪੜ੍ਹਾਈ ਲਈ ਕੈਨੇਡਾ ਗਈ ਇੱਕ ਲੜਕੀ ਦੀ ਸੜਕ ਹਾਦਸੇ ਚ ਮੌਤ ਹੋ ਗਈ ਹੈ। ਇਸ ਹਾਦਸੇ ਚ ਦੋ ਹੋਰ ਲੜਕੀਆਂ ਦੀ ਮੌਤ ਹੋ ਗਈ ਹੈ ਜਦਕਿ ਦੋ ਲੜਕੇ ਗੰਭੀਰ ਜਖਮੀ ਹੋਏ ਹਨ। ਇਸ ਹਾਦਸੇ ਦੀ ਕੈਨੇਡੀਅਨ ਪੁਲਿਸ ਨੇ ਵੀ ਪੁਸ਼ਟੀ ਕੀਤੀ ਹੈ ।ਇਸ ਸਬੰਧੀ ਮ੍ਰਿਤਕ ਲੜਕੀ ਦੇ ਚਾਚਾ ਗ੍ਰੰਥੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੀ ਭਤੀਜੀ ਲਖਵਿੰਦਰ ਕੌਰ ਕੋਮਲ 21 ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਸੁੱਖਾ ਚਿੱੜਾ ਜੋਕਿ ਕਰੀਬ 10 ਮਹੀਨੇ ਪਹਿਲਾਂ ਹੀ ਕਨੇਡਾ ਪੜਾਈ ਕਰਨ ਗਈ ਸੀ।ਉਸਨੇ ਦੱਸਿਆ ਕਿ ਛੁਟੀਆਂ ਹੋਣ ਕਾਰਨ ਆਪਣੇ ਚਾਰ ਹੋਰ ਦੋਸਤਾਂ ਦਾ ਨਾਲ ਕਾਰ ਤੇ ਸਵਾਰ ਹੋ ਕੇ ਕਿਸੇ ਕੰਮ ਲਈ ਜਾ ਰਹੇ ਸਨ ਅਤੇ ਉਹਨਾਂ ਦੀ ਕਾਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਕੇ ਦਰੱਖਤਾਂ ਨਾਲ ਜਾ ਟਕਰਾਈ ਅਤੇ 8 ਫੁੱਟ ਡੂੰਘੇ ਟੋਏ ਚ ਜਾ ਡਿੱਗੇ। ਉਸ ਨੇ ਦੱਸਿਆ ਕਿ ਇਸ ਹਾਦਸੇ ਚੋਂ ਉਸਦੀ ਭਤੀਜੀ ਲਖਵਿੰਦਰ ਕੌਰ ਕੋਮਲ ਸਮੇਤ ਤਿੰਨ ਹੋਰ ਲੜਕੀਆਂ ਦੀ ਮੋਕੇ ਤੇ ਹੀ ਮੌਤ ਹੋ ਗਈ ਅਤੇ ਕਾਰ ਚਾਲਕ ਅਤੇ ਉਸ ਦੇ ਨਾਲ ਬੈਠਾ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਏ ਹਨ। ਲੜਕੀ ਕੋਮਲ ਦੀ ਮੌਤ ਨਾਲ ਪਿੰਡ ਸੁੱਖਾ ਚਿੜ੍ਹਾ ਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ

Tags :