(ਤਰਨਤਾਰਨ) : ਕੈਨੇਡਾ ਤੋਂ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਕਿ ਸ: ਸਤਨਾਮ ਸਿੰਘ ਫ਼ੌਜੀ ਜੋ ਕਿ ਪਿੰਡ ਬਹਾਦਰ ਨਗਰ ਵਲਟੋਹਾ ਜ਼ਿਲਾ ਤਰਨਤਾਰਨ ਰਹਿਣ ਵਾਲੇ ਹਨ। ਜਿੰਨਾਂ ਨੇ ਕਰੀਬ ਤੇਰਾਂ ਮਹੀਨੇ ਪਹਿਲਾਂ ਆਪਣੀ ਧੀ (ਰੁਪਿੰਦਰ ਕੌਰ) ਨੂੰ ਬੜੇ ਖ਼ੁਸ਼ੀਆ ਚਾਵਾਂ ਨਾਲ ਪੜ੍ਹਾਈ ਲਈ ਬਰੰਮਪਟਨ ਕਨੇਡਾ ਦੀ ਧਰਤੀ ਤੇ ਭੇਜਿਆ ਸੀ। ਜਿਥੇ ਬੀਤੀ ਕੱਲ੍ਹ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।ਸਾਰਾ ਪਰਿਵਾਰ ਡੂੰਘੇ ਸਦਮੇਂ ਵਿੱਚ ਹੈ। ਵਾਹਿਗੁਰੂ ਜੀ ਪਰਿਵਾਰ ਨੂੰ ਦੁੱਖ ਦੀ ਘੜੀ ਨੂੰ ਸਹਿਣ ਕਰਨ ਦਾ ਬਲ ਬਖਸ਼ਣ, ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।
ਪਰਿਵਾਰ ਵੱਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਡੈਡ ਬੋਡੀ ਨੂੰ ਪੰਜਾਬ ਲਿਆਉਣ ਵਿੱਚ ਸਾਡੀ ਮੱਦਦ ਕੀਤੀ ਜਾਵੇ
