ਕੁੜੀ ਨੂੰ ਖਿਡਾਉਣਾ ਪਿਸਤੌਲ ਦਿਖਾ ਕੀਤੀ ਲੁੱਟ

ਨਵਾਂਸ਼ਹਿਰ : ਤੁਹਾਨੂੰ ਦੱਸਦੀਏ ਖ਼ਬਰ ਸ਼ਹਿਰ ਬੰਗਾ ਦੀ ਆ ਜਿੱਥੇ ਸਕੂਟਰੀ ਸਵਾਰ ਮਹਿਲਾ ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਖਿਡਾਉਣਾ ਪਿਸਤੌਲ ਦੀ ਨੋਕ ਤੇ ਕੀਤੀ ਲੁੱਟ | ਲੜਕੀ ਵੱਲੋਂ ਰੌਲਾ ਪਾਉਣ ਤੇ ਮੌਕੇ ਤੇ ਲੋਕਾਂ ਨੇ ਫੜ ਕੇ ਕੀਤੇ ਪੁਲਿਸ ਹਵਾਲੇ ਲੁਟੇਰੇ | ਥਾਣਾ ਸਦਰ ਬੰਗਾ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦਾ ਦੋ ਦਿਨ ਦਾ ਰਿਮਾਂਡ ਲਿਆ ਗਿਆ , ਐਸਐਚ ਓ ਨੇ ਦੱਸਿਆ ਕਿ ਇੱਕ ਮੁਜਰਮ ਤੇ ਪਹਿਲਾਂ ਵੀ ਮਾਮਲਾ ਦਰਜ ਹੈ

ਮਿਲੀ ਜਾਣਕਾਰੀ ਅਨੁਸਾਰ ਪ੍ਰੀਤੀ ਦੇਵੀ ਸਾਗਰ ਗੇਟ ਬੰਗਾ ਕਰੀਬ 22 ਸਾਲਾ ਜੋ ਕਿ ਆਪਣੀ ਸਕੂਟਰੀ ਪੀਵੀ ਜੀਰੋਸਤ ਏ ਵੀ 69 58 ਤੇ ਸਵਾਰ ਹੋ ਕੇ ਆਪਣੇ ਘਰ ਜਾ ਰਹੀ ਸੀ ਜਦੋਂ ਇੱਕ ਹਸਪਤਾਲ ਤੋਂ ਥੋੜਾ ਅੱਗੇ ਪੁੱਜੀ ਤਾਂ ਉੱਤੇ ਦੋ ਨੌਜਵਾਨ ਬਿਨਾਂ ਨੰਬਰ ਹੀ ਮੋਟਰਸਾਈਕਲ ਤੇ ਸਵਾਰ ਇਸਦਾ ਪਿੱਛਾ ਕਰਨ ਲੱਗੇ ਤੇ ਥੋੜਾ ਅੱਗੇ ਜਾ ਕੇ ਇਸ ਨੂੰ ਰੋਕਿਆ ਤੇ ਇਸ ਕੋਲੋਂ ਖਿਡਾਉਣਾ ਪਿਸਤੌਲ ਦੀ ਨੋਕ ਦੇ ਉੱਤੇ 1000 ਰੁਪਆ ਤੇ ਹੋਰ ਜਰੂਰੀ ਕਾਗਜ਼ਾਤ ਲੁੱਟ ਲਏ ਪ੍ਰੀਤੀ ਵੱਲੋਂ ਰੌਲਾ ਪਾਉਣ ਤੇ ਲੋਕ ਇਕੱਠੇ ਹੋ ਗਏ ਤੇ ਇਹਨਾਂ ਮੁਲਜ਼ਮਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਬਣਦੀ ਅਗਲੀ ਕਾਰਵਾਈ ਆਰੰਭ ਕਰ ਦਿੱਤੀ

Tags :