ਮਾਨਸਾ ਬੱਸ ਸਟੈਂਡ ਤੇ ਇੱਕ ਮੇਜ਼ ਤੇ 10 ਸਾਲਾ ਬੱਚੇ ਦੀ ਮਿਲੀ ਮ੍ਰਿਤਕ ਦੇਹ

ਮਾਨਸਾ ਦੇ ਬੱਸ ਸਟੈਂਡ ‘ਤੇ ਇਕ ਮੇਜ਼ ‘ਤੇ 10 ਸਾਲਾ ਬੱਚੇ ਦੀ ਮ੍ਰਿਤਕ ਦੇਹ ਮਿਲਣ ਦੀ ਖਬਰ ਮਿਲੀ ਹੈ। ਅਣਪਛਾਤੇ ਵਿਅਕਤੀ ਬੱਚੇ ਦੀ ਲਾਸ਼ ਨੂੰ ਮੇਜ਼ ‘ਤੇ ਰੱਖ ਕੇ ਫਰਾਰ ਹੋ ਗਏ। ਮ੍ਰਿਤਕ ਬੱਚੇ ਦੀ ਪਹਿਚਾਣ ਨਹੀਂ ਹੋ ਸਕੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਥੇ ਕੁਝ ਲੋਕ ਬੈਠੇ ਹੋਏ ਸਨ ਜਿਨ੍ਹਾਂ ਨਾਲ ਦੋ ਔਰਤਾਂ ਤੇ ਇਕ ਪੁਰਸ਼ ਸੀ।

ਪੁਲਿਸ ਨੇ ਬੱਚੇ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਰੱਖਵਾ ਦਿੱਤਾ ਹੈ। ਪੁਲਿਸ ਬੱਸ ਸਟੈਂਡ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਬੱਚੇ ਦੀ ਲਾਸ਼ ਕੌਣ ਛੱਡ ਕੇ ਕਿਹਾ ਹੈ।

Tags :