ਸੰਜੇ ਦੱਤ ਸ਼ੂਟਿੰਗ ਦੌਰਾਨ ਹੋਏ ਜਖਮੀ, ਇਲਾਜ ਜਾਰੀ

ਬਾਲੀਵੁੱਡ ਸੁਪਰਸਟਾਰ ਸੰਜੇ ਦੱਤ ਫਿਲਮ ਇੰਡਸਟਰੀ ‘ਚ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਸੰਜੇ ਦੱਤ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸ਼ੂਟਿੰਗ ਦੌਰਾਨ ਸੰਜੇ ਜ਼ਖ਼ਮੀ ਹੋ ਗਏ ਹਨ। ਸੰਜੇ ਇਸ ਸਮੇਂ ਆਪਣੀ ਆਉਣ ਵਾਲੀ ਕੰਨੜ ਫਿਲਮ ‘ਕੇਡੀ – ਦ ਡੇਵਿਲ’ ਦੀ ਸ਼ੂਟਿੰਗ ਬੈਂਗਲੁਰੂ ਦੇ ਆਸ-ਪਾਸ ਦੇ ਇਲਾਕਿਆਂ ‘ਚ ਕਰ ਰਹੇ ਹਨ। ਇਸ ਫਿਲਮ ‘ਚ ਬੰਬ ਬਲਾਸਟ ਦੀ ਸ਼ੂਟਿੰਗ ਚੱਲ ਰਹੀ ਸੀ। ਇਸ ਬੰਬ ਧਮਾਕੇ ‘ਚ ਸੰਜੇ ਦੱਤ ਜ਼ਖ਼ਮੀ ਹੋ ਗਏ ਹਨ। ਸ਼ੂਟਿੰਗ ਦੌਰਾਨ ਉਹ ਬੰਬ ਧਮਾਕੇ ਦਾ ਰੋਲ ਕਰ ਰਹੇ ਸਨ ਤਾਂ ਇਸ ਦੌਰਾਨ ਉਹ ਜਖਮੀ ਹੋ ਗਏ। ਓਹਨਾਂ ਦਾ ਇਕ ਨਿੱਜੀ ਹਸਪਤਾਲ ਵਿੱਚ ਇਲਾਜ ਜਾਰੀ ਹੈ। ਇਸ ਦੌਰਾਨ ਵਿਚਕਾਰ ਹੀ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ।

Tags :