ਲੁਧਿਆਣਾ ਵਿੱਚ ਵਪਾਰੀ ਦਾ ਕੀਤਾ ਗਿਆ ਕਤਲ

ਲੁਧਿਆਣਾ ਵਿੱਚ ਇੱਕ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਕਿ ਇੱਕ ਮਨੀ ਐਕਸਚੇਂਜ ਦਾ ਕੰਮ ਕਰਨ ਵਾਲੇ ਵਪਾਰੀ ਦਾ ਬੜੀ ਬੇਰਹਿਮੀ ਨਾਲ਼ ਕਤਲ ਕਰ ਦਿੱਤਾ ਗਿਆ ਹੈ। ਦਸ ਦੇਈਏ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਦੀ ਨੀਅਤ ਨਾਲ ਤੇਜਤਾਰ ਹਥਿਆਰਾਂ ਨਾਲ ਵਪਾਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਰਾਤ ਨੋ ਵਜੇ ਦੀ ਘਟਨਾਂ ਦੱਸੀ ਜਾ ਰਹੀ ਹੈ। ਦਸ ਦੇਈਏ ਕਿ ਇਸ ਵਾਰਦਾਤ ਦੀਆ ਤਸਵੀਰਾ ਵੀ ਸਾਹਮਣੇ ਆਈਆਂ ਹਨ। ਦੋ ਅਣਪਸ਼ਾਤੇ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਰਾਤ ਕਰੀਬ 9 ਵਜੇ ਵਪਾਰੀ ਆਪਣੇ ਘਰ ਜਾ ਰਿਹਾ ਸੀ ਤਾਂ ਇਸ ਦੌਰਾਨ ਉਸ ਤੇ ਹਮਲਾ ਕੀਤਾ ਗਿਆ ਅਤੇ ਉਹ ਕਤਲ ਕਰਕੇ ਉਥੋਂ ਫਰਾਰ ਹੋ ਗਏ।

Tags :