ਇੱਕ ਅਜੀਬੋ ਗਰੀਬ ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ ਜਿਥੇ ਲਿਊ ਨਾਂ ਦੀ ਔਰਤ ਨੇ ਆਪਣੇ ਪਾਲਤੂ ਜਾਨਵਰਾਂ ਦੇ ਨਾਂ ਕਰੋੜਾਂ ਰੁਪਏ ਦੀ ਜਾਇਦਾਦ ਕਰ ਦਿੱਤੀ। ਜਾਣਕਾਰੀ ਮੁਤਾਬਕ ਕੁਝ ਸਾਲ ਪਹਿਲਾਂ ਔਰਤ ਨੇ ਆਪਣੀ 23 ਕਰੋੜ ਦੀ ਜਾਇਦਾਦ ਛੱਡੀ ਸੀ ਪਰ ਜਲਦ ਹੀ ਉੁਸਨੂੰ ਅਹਿਸਾਸ ਹੋਣ ਲੱਗਾ ਕਿ ਬੱਚੇ ਉਸਦੀ ਦੇਖਭਾਲ ਨਹੀਂ ਕਰਦੇ ਜਿਸ ਨਾਲ ਗੁੱਸੇ ਵਿਚ ਆ ਕੇ ਉਸਨੇ ਅਜਿਹਾ ਕਦਮ ਚੁੱਕਿਆ ਤੇ ਆਪਣੀ ਸਾਰੀ ਜਾਇਦਾਦ ਪਾਲਤੂ ਬਿੱਲੀ-ਕੁੱਤਿਆਂ ਦੇ ਨਾਂ ਕਰਨ ਦਾ ਫੈਸਲਾ ਲਿਆ।
ਬਜ਼ੁਰਗ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਜਾਨਵਰ ਹਨ ਤੇ ਹੋਰ ਕੋਈ ਨਹੀਂ, ਕਿਉਕਿ ਉਸਦੇ ਬੱਚੇ ਉਸਨੂੰ ਕਦੇ ਮਿਲਣ ਦੇ ਲਈ ਨਹੀਂ ਆਏ। ਬਜ਼ੁਰਗ ਔਰਤ ਨੇ ਕਿਹਾ ਹੈ ਕਿ ਉਸਦਾ ਸਾਰਾ ਪੈਸਾ ਉਸ ਦੇ ਪਾਲਤੂ ਜਾਨਵਰਾਂ ਜਾਂ ਉਸ ਦੇ ਬੱਚਿਆਂ ਦੀ ਦੇਖਭਾਲ ਲਈ ਹੀ ਵਰਤਿਆ ਜਾਣਾ ਚਾਹੀਦਾ ਹੈ ਪਰ ਚੀਨ ਵਿਚ ਕਾਨੂੰਨ ਸਿੱਧਾ ਆਪਣਾ ਪੈਸਾ ਜਾਨਵਰਾਂ ਦੇ ਨਾਂ ਕਰਨ ਤੋਂ ਰੋਕਦਾ ਹੈ ਇਸ ਲਈ ਉਸ ਨੇ ਇਕ ਸਥਾਨਕ ਵੈਟਰਨਰੀ ਕਲੀਨਿਕ ਨੂੰ ਜਾਨਵਰਾਂ ਦੀ ਦੇਖਭਾਲ ਲਈ ਨਿਯੁਕਤ ਕੀਤਾ ਹੈ।