ਡੇਰਾ ਸੱਚਖੰਡ ਬੱਲਾਂ ‘ਚ ਸਿਆਸੀ ਦਿੱਗਜਾਂ ਦਾ ਜਮਾਵੜਾ: PM ਮੋਦੀ ਨਾਲ ਮਿਲੇ ਕੈਪਟਨ ਅਮਰਿੰਦਰ ਸਿੰਘ

ਜਲੰਧਰ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਮੌਕੇ ਡੇਰਾ ਸੱਚਖੰਡ ਬੱਲਾਂ ਨਮਸਤਕ ਹੋਣ ਪਹੁੰਚੇ ਸੀ ਤੇ ਉਨ੍ਹਾਂ ਦੇ ਸਵਾਗਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਅਸ਼ਵਨੀ ਸ਼ਰਮਾ ਨੇ ਕੀਤਾ ਤੇ ਨਾਲ ਉਨ੍ਹਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ

ਪੰਜਾਬ ਦੇ ਭਖਦੇ ਮੁੱਦਿਆਂ ‘ਤੇ ਮੰਥਨ: ਸੂਤਰਾਂ ਅਨੁਸਾਰ, ਇਸ ਮੁਲਾਕਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਾਲ ਪੰਜਾਬ ਦੀ ਮੌਜੂਦਾ ਸਥਿਤੀ, ਸਰਹੱਦੀ ਸੁਰੱਖਿਆ ਅਤੇ ਕਿਸਾਨੀ ਮੁੱਦਿਆਂ ‘ਤੇ ਸੰਖੇਪ ਚਰਚਾ ਕੀਤੀ। ਕੈਪਟਨ ਨੇ ਪੀਐਮ ਮੋਦੀ ਵੱਲੋਂ ਆਦਮਪੁਰ ਏਅਰਪੋਰਟ ਦਾ ਨਾਂ ‘ਸ਼੍ਰੀ ਗੁਰੂ ਰਵਿਦਾਸ ਜੀ’ ਦੇ ਨਾਂ ‘ਤੇ ਰੱਖਣ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਇਸ ਨੂੰ ਪੰਜਾਬੀਅਤ ਲਈ ਵੱਡਾ ਸਨਮਾਨ ਦੱਸਿਆ

ਕੈਪਟਨ ਨੇ ਵਿਸ਼ੇਸ਼ ਤੌਰ ‘ਤੇ ਆਦਮਪੁਰ ਏਅਰਪੋਰਟ ਦਾ ਨਾਂ ਬਦਲ ਕੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ‘ਤੇ ਰੱਖਣ ਲਈ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਇਹ ਕਰੋੜਾਂ ਸ਼ਰਧਾਲੂਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸੀ। ਇਸ ਦੇ ਨਾਲ ਹੀ, ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਨੂੰ ‘ਪਦਮ ਸ਼੍ਰੀ’ ਸਨਮਾਨ ਦੇਣ ਨੂੰ ਉਨ੍ਹਾਂ ਨੇ ਪੂਰੇ ਸਮਾਜ ਲਈ ਇੱਕ ਮਾਣ ਵਾਲੀ ਗੱਲ ਦੱਸੀ

ਹਲਵਾਰਾ ਵਿਖੇ ਨਵੇਂ ਇੰਟਰਨੈਸ਼ਨਲ ਏਅਰਪੋਰਟ ਟਰਮੀਨਲ ਦੇ ਉਦਘਾਟਨ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕੈਪਟਨ ਨੇ ਕਿਹਾ ਕਿ ਇਸ ਨਾਲ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਉਦਯੋਗ ਅਤੇ ਵਪਾਰ ਨੂੰ ਵੱਡਾ ਹੁਲਾਰਾ ਮਿਲੇਗਾ

“ਸੰਤ ਰਵਿਦਾਸ ਜੀ ਦੇ ਨਾਮ ‘ਤੇ ਏਅਰਪੋਰਟ ਦਾ ਨਾਮਕਰਨ ਅਤੇ ਸੰਤ ਨਿਰੰਜਨ ਦਾਸ ਜੀ ਦਾ ਸਨਮਾਨ ਕਰਨਾ ਪੰਜਾਬੀਅਤ ਦਾ ਸਤਿਕਾਰ ਹੈ। ਮੈਂ ਹਲਵਾਰਾ ਏਅਰਪੋਰਟ ਦੇ ਤੋਹਫ਼ੇ ਲਈ ਵੀ ਪ੍ਰਧਾਨ ਮੰਤਰੀ ਜੀ ਦਾ ਧੰਨਵਾਦੀ ਹਾਂ।” – ਕੈਪਟਨ ਅਮਰਿੰਦਰ ਸਿੰਘ