ਚੰਡੀਗੜ੍ਹ: ਪੰਜਾਬ ਕਾਂਗਰਸ ਅੰਦਰੂਨੀ ਕਲੇਸ਼ ਇੱਕ ਵਾਰ ਫਿਰ ਭਖ ਗਿਆ ਹੈ। 2027 ਚੋਣਾਂ ਲਈ ਰਣਨੀਤੀ ਤਿਆਰ ਕਰਨ ਲਈ ਚੰਡੀਗੜ੍ਹ ਪੰਜਾਬ ਪ੍ਰਦੇਸ਼ ਭਵਨ ਚ’ ਕਾਂਗਰਸ ਦੀ ਵੱਡੀ ਬੰਦ ਕਮਰਾ ਮੀਟਿੰਗ ਹੋਈ, ਜਿਸ ਚ ਪੰਜਾਬ ਇੰਚਾਰਜ ਭੁਪੇਸ਼ ਬਘੇਲ ਵੀ ਮਜੂਦ ਸੀ, ਮੀਟਿੰਗ ਚ’ ਉਸ ਸਮੇ ਮਾਹੌਲ ਭੱਖ ਗਿਆ ਜਦੋ ਜਲੰਧਰ ਤੋਂ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਚੱਲਦੀ ਮੀਟਿੰਗ ਦੌਰਾਨ ਨਾਰਾਜ਼ਗੀ ਜ਼ਾਹਰ ਕਰਦਿਆਂ ਰਾਜਨੀਤੀ ਛੱਡਣ ਤੱਕ ਦੀ ਧਮਕੀ ਦੇ ਦਿੱਤੀ ਹੈ। ਅਖਬਾਰ ਚ’ ਛਪੀ ਰਿਪੋਰਟਾਂ ਮੁਤਾਬਕ, ਉਨ੍ਹਾਂ ਨੇ ਦਾਅਵਾ ਕੀਤਾ ਹੈ ਚੰਨੀ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਤੋਂ ਕਾਫੀ ਦੁਖੀ ਨਜ਼ਰ ਆਏ
ਮੀਟਿੰਗ ‘ਚ ਆਖਿਰ ਕੀ ਹੋਇਆ?
ਚੰਡੀਗੜ੍ਹ ਵਿੱਚ ਹੋਈ ਇਸ ਉੱਚ ਪੱਧਰੀ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਦਿੱਗਜ ਆਗੂ ਮੌਜੂਦ ਸਨ।
ਚੰਡੀਗੜ੍ਹ ਵਿੱਚ ਹੋਈ ਕਾਂਗਰਸ ਦੀ ਵੱਡੀ ਮੀਟਿੰਗ ਵਿੱਚ ਮੌਜੂਦ ਇੱਕ ਸੀਨੀਅਰ ਆਗੂ ਨੇ ਬਾਹਰ ਆਕੇ ਦੱਸਿਆ ਕਿ ਮੀਟਿੰਗ ਦਾ ਮਾਹੌਲ ਕਾਫੀ ਤਣਾਅਪੂਰਨ ਸੀ। ਸੂਤਰਾਂ ਮੁਤਾਬਕ:
“ਮੀਟਿੰਗ ਦੌਰਾਨ ਕੁਝ ਸੀਨੀਅਰ ਆਗੂਆਂ ਨੇ ਪਾਰਟੀ ਵਿੱਚ ਵਧ ਰਹੀ ਗੁੱਟਬੰਦੀ ਲਈ ਸਿੱਧੇ ਤੌਰ ‘ਤੇ ਚਰਨਜੀਤ ਸਿੰਘ ਚੰਨੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ‘ਤੇ ਦੋਸ਼ ਲਗਾਏ ਗਏ ਕਿ ਉਨ੍ਹਾਂ ਦੀਆਂ ਗਤੀਵਿਧੀਆਂ ਨਾਲ ਪਾਰਟੀ ਅੰਦਰ ਦੂਰੀਆਂ ਵੱਧ ਰਹੀਆਂ ਹਨ
ਸੂਤਰਾਂ ਅਨੁਸਾਰ, ਮੀਟਿੰਗ ਦੌਰਾਨ ਜਦੋਂ ਕੁਝ ਨੇਤਾਵਾਂ ਨੇ ਪਾਰਟੀ ਵਿੱਚ ਵਧ ਰਹੀ ਗੁੱਟਬੰਦੀ ਲਈ ਚੰਨੀ ਨੂੰ ਨਿਸ਼ਾਨੇ ‘ਤੇ ਲਿਆ ਕੇ ਤੁਸੀਂ ਗੁੱਟਬਾਜ਼ੀ ਨੂੰ ਵਧਾਵਾ ਦਿੰਦੇ ਹੋ, ਤਾਂ ਉਹ ਭੜਕ ਗਏ। ਚੰਨੀ ਨੇ ਮੀਟਿੰਗ ਚ’ ਖੜ੍ਹੇ ਹੋਕੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ:
“ਜੇਕਰ ਮੇਰੇ ‘ਤੇ ਹੀ ਇਲਜ਼ਾਮ ਲਗਾਏ ਜਾਣੇ ਹਨ ਅਤੇ ਮੈਨੂੰ ਹੀ ਟਾਰਗੇਟ ਕਰਨਾ ਹੈ, ਤਾਂ ਇਸ ਤੋਂ ਚੰਗਾ ਹੈ ਕਿ ਮੈਂ ਸਿਆਸਤ ਛੱਡ ਕੇ ਘਰ ਬੈਠ ਜਾਂਦਾ “
ਜਿਸ ਨੂੰ ਸੁਣਕੇ ਕਾਂਗਰਸ ਦੇ ਲੀਡਰ ਸਾਰੇ ਹੱਕੇ-ਬੱਕੇ ਰਹਿ ਗਏ , ਜਦੋ ਚੰਨੀ ਨੇ ਕਿਹਾ ਕੇ ਸਿਆਸਤ ਛੱਡਕੇ ਘਰੇ ਬੈਠ ਜਾਂਦਾ
ਬਘੇਲ ਨੇ ਮਾਮਲਾ ਸ਼ਾਂਤ ਕਰਵਾਇਆ : ਚੰਨੀ ਦੇ ਅਚਾਨਕ ਸਖ਼ਤ ਰੁਖ਼ ਨੂੰ ਦੇਖ ਕੇ ਇੰਚਾਰਜ ਭੂਪੇਸ਼ ਬਘੇਲ ਸਮੇਤ ਹੋਰ ਸੀਨੀਅਰ ਆਗੂ ਹੈਰਾਨ ਰਹਿ ਗਏ। ਚੰਨੀ ਨੇ ਸਪੱਸ਼ਟ ਕੀਤਾ ਕਿ ਉਹ ਜੋ ਵੀ ਕਰ ਰਹੇ ਹਨ, ਪਾਰਟੀ ਦਾ ਅਧਾਰ ਮਜ਼ਬੂਤ ਕਰਨ ਲਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮੌਜੂਦਾ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਨੂੰ ਰੋਜ਼ਾਨਾ ਉਜਾਗਰ ਕਰ ਰਹੇ ਹਨ ਤਾਂ ਜੋ ਲੋਕ ਕਾਂਗਰਸ ਨਾਲ ਜੁੜਨ। ਇਸ ਤੋਂ ਬਾਅਦ ਬਘੇਲ ਨੇ ਦਖ਼ਲ ਦਿੰਦਿਆਂ ਚੰਨੀ ਨੂੰ ਸ਼ਾਂਤ ਕੀਤਾ ਅਤੇ ਭਰੋਸਾ ਦਿੱਤਾ ਕਿ ਕੋਈ ਉਨ੍ਹਾਂ ਨੂੰ ਨਿਸ਼ਾਨਾ ਨਹੀਂ ਬਣਾ ਰਿਹਾ।
CM ਚਿਹਰੇ ਦੀ ਜੰਗ: ਰਾਜਾ ਵੜਿੰਗ ਦੀ ਸਲਾਹ ‘ਤੇ ਮਚਿਆ ਬਵਾਲ
ਮੀਟਿੰਗ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ (CM) ਦੇ ਚਿਹਰੇ ਨੂੰ ਲੈ ਕੇ ਵੀ ਚਰਚਾ ਹੋਈ।
ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਸੁਝਾਅ ਦਿੱਤਾ ਕਿ ਜਿੰਨੇ ਵੀ ਮੌਜੂਦਾ ਸੰਸਦ ਮੈਂਬਰ (MP) ਹਨ, ਉਹ ਵਿਧਾਨ ਸਭਾ ਚੋਣਾਂ ਨਾ ਲੜਨ। ਇਸ ਨਾਲ CM ਚਿਹਰੇ ਦੀ ਖਿੱਚੋਤਾਣ ਖ਼ਤਮ ਹੋ ਸਕਦੀ ਹੈ। ਹਾਲਾਂਕਿ, CM ਅਹੁਦੇ ਦੇ ਦਾਅਵੇਦਾਰਾਂ ਨੇ ਇਸ ਸਲਾਹ ‘ਤੇ ਸਹਿਮਤੀ ਨਹੀਂ ਜਤਾਈ। ਦੱਸ ਦੇਈਏ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਛੱਡ ਕੇ ਬਾਕੀ ਸਾਰੇ ਦਾਅਵੇਦਾਰ ਇਸ ਵੇਲੇ ਸੰਸਦ ਮੈਂਬਰ ਹਨ
ਤੁਹਾਨੂੰ ਦਸਦੀਏ ਪਿਛਲੇ ਦਿਨੀ ਚੰਨੀ ਨੇ ਦਲਿਤਾਂ ਨੂੰ ਲੈਕੇ ਬਿਆਨ ਦਿੱਤਾ ਸੀ ਜਿਸ ਬਿਆਨ ਤੋਂ ਹਾਈ ਕਮਾਂਡ ਵੀ ਨਾਰਾਜ ਸੀ ਤੇ ਹੋਰ ਪੰਜਾਬ ਦੇ ਲੀਡਰ ਵੀ, ਹੋ ਸਕਦਾ ਇਸ ਬਿਆਨ ਨੂੰ ਲੈਕੇ ਮੀਟਿੰਗ ਚ’ ਹੋਰਾਂ ਲੀਡਰਾਂ ਨੇ ਇਹ ਜਦੋ ਗੱਲ ਰੱਖੀ ਹੁਣੀ, ਜਿਸ ਕਰਕੇ ਚੰਨੀ ਨੇ ਅਜਿਹਾ ਰਾਜਨੀਤੀ ਛੱਡਣ ਦੀ ਧਮਕੀ ਦਿੱਤੀ

ਤਸਵੀਰਾਂ ਰਾਤ ਡਿਨਰ ਦੀਆਂ ਨੇ ਜਿੱਥੇ ਦੇਖ ਸਕਦੇ ਹੋ ਚੰਨੀ ਨਾਖੁਸ਼ ਨਜ਼ਰ ਆ ਰਹੇ
