ਬਾਘਾਪੁਰਾਣਾ: ਪੰਜਾਬ ਦੇ ਮੁੱਖ ਮੰਤਰੀ ਭਗਵਾਨ ਮਾਨ ਨੇ ਅੱਜ ਮੋਗਾ-ਕੋਟਕਪੂਰਾ ਰੋਡ ‘ਤੇ ਸਥਿਤ ਚੰਦ ਪੁਰਾਨਾ ਦੇ ਮਸ਼ਹੂਰ ਪੀ.ਡੀ. ਅਗਰਵਾਲ ਟੋਲ ਪਲਜਾ ਨੂੰ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ 10ਵਾਂ ਟੋਲਪਲਜਾ ਹੈ ਜੋਕਿ ਬੰਦ ਜਾ ਰਿਹਾ ਹੈ। ਆਮ ਆਦਮੀ ਨੁ ਇਸ ਤੋ ਕਾਫੀ ਮੁਨਾਫਾ ਹੋਵੇਗਾ।
ਇਸ ਮੌਕੇ ਤੇ ਉਨ੍ਹਾਂ ਦੇ ਨਾਲ ਕੈਬਿਨੇਟ ਮੰਤਰੀ ਹਰਭਜਨ ਸਿੰਘ, ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਅਮਰਦੀਪ ਕੌਰ ਅਰੋੜਾ ਵਿਧਾਇਕ ਮੋਗਾ, ਸਾਧੂ ਸਿੰਘ ਸਾਬਕਾ ਐਮ.ਪੀ., ਮਨਜੀਤ ਸਿੰਘ ਬਿਲਾਸਪੁਰ ਵਿਧਾਇਕ ਨਿਹਾਲ ਸਿੰਘ ਵਾਲਾ, ਧਰਮਕੋਟ ਵਿਧਾਇਕ ਦਵਿੰਦਰ ਸਿੰਘ ਲਾਡੀ, ਦੀਪ ਅਰੋੜਾ ਚੇਇਰਮੈਨ, ਜਿਲਾ ਪ੍ਰਧਾਨ ਹਰਮਨਦੀਪ ਸਿੰਘ ਸਿੰਘ ਦੀਦਾਰੇ ਵਾਲਾ ਆਦਿ ਕਈ ਹੋਰ ਨੇਤਾ ਮੌਜੂਦ ਰਹੇ।