ਦਿੱਲੀ ਜੰਤਰ ਮੰਤਰ ਤੇ ਮੁੜ ਹੋਏ ਵਿਦਿਆਰਥੀ ਤੇ ਪੁਲਿਸ ਆਹਮੋ ਸਾਹਮਣੇ, ਚੱਲੀਆਂ ਲਾਠੀਆਂ

ਨਵੀਂ ਦਿੱਲੀ: ਦਿੱਲੀ ਦੇ ਜੰਤਰ-ਮੰਤਰ ਵਿਖੇ CJP ਦੇ ਪ੍ਰਦਰਸ਼ਨ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹਿੰਸਕ ਝੜਪਾਂ ਦੇਖਣ ਨੂੰ ਮਿਲੀਆਂ। ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਗਈ ਕਥਿਤ ਪੱਥਰਬਾਜ਼ੀ ਤੋਂ ਬਾਅਦ ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਆਸੂ ਗੈਸ ਦੇ ਗੋਲੇ ਛੱਡੇ

ਸੰਸਦ ਮਾਰਚ ਦੌਰਾਨ ਹੰਗਾਮਾ: 20 ਜੁਲਾਈ ਨੂੰ ਸੰਸਦ ਸੈਸ਼ਨ ਦੇ ਸ਼ੁਰੂ ਹੋਣ ‘ਤੇ CJP ਵੱਲੋਂ ਸੰਸਦ ਵੱਲ ਮਾਰਚ ਕੱਢਿਆ ਗਿਆ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀ ਬੈਰੀਕੇਡ ਤੋੜ ਕੇ ਸੰਸਦ ਭਵਨ ਦੇ ਨਜ਼ਦੀਕ ਪਹੁੰਚ ਗਏ ਸਨ

ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਟਕਰਾਅ: ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਲਾਠੀਆਂ ਨਜ਼ਰ ਆਈਆਂ ਅਤੇ ਪੁਲਿਸ ਨਾਲ ਹੋਈ ਹਿੰਸਕ ਝੜਪ ਵਿੱਚ ਕਈ ਸੁਰੱਖਿਆ ਕਰਮੀ ਅਤੇ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਕਨਾਟ ਪਲੇਸ ਦੇ ACP. ਵੀ ਸ਼ਾਮਲ ਹਨ

ਪੁਲਿਸ ਦੀ ਕਾਰਵਾਈ: ਸੁਰੱਖਿਆ ਬਲਾਂ ਨੇ ਭੀੜ ਨੂੰ ਖਦੇੜਨ ਲਈ ਤਾਕਤ ਦੀ ਵਰਤੋਂ ਕੀਤੀ ਅਤੇ ਅੱਸੂ ਗੈਸ ਦੇ ਗੋਲੇ ਦਾਗੇ। ਇਸ ਤੋਂ ਬਾਅਦ ਵੀ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਅਤੇ ਤਣਾਅ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ

#JantarMantarClash

#CJPProtest

#DelhiPolice

#CockroachJantaParty

#DharmendraPradhan

#SansadMarch

#NEETPaperLeak

#DelhiNews

#BreakingNews

#StudentProtest