ਉੱਤਰਾਖੰਡ : ਉੱਤਰਾਖੰਡ ਦੇ ਧਰਾਲੀ ਵਿੱਚ ਬਾਦਲ ਫਟਣ ਕਾਰਨ ਪਿੰਡ ਖੀਰ ਗੰਗਾ ਪੂਰੀ ਤਰ੍ਹਾਂ ਵਹਿ ਗਿਆ ਤੇ 4 ਲੋਕਾਂ ਦੀ ਮੌਤ ਹੋ ਗਈ । ਇਹ ਘਟਨਾ ਅੱਜ ਮੰਗਲਵਾਰ ਦੁਪਹਿਰ 1:45 ਵਜੇ ਦੀ ਹੈ। ਘਟਨਾ ਦੇ ਕਈ ਵੀਡੀਓ ਅਤੇ ਫੋਟੋ ਸਾਹਮਣੇ ਆਏ ਨੇ ਇਨ੍ਹਾਂ ‘ਚ ਦਿਖ ਰਹਿਆ ਹੈ ਕਿ ਪਹਾੜੀ ਤੋਂ ਮੀਂਹ ਦਾ ਪਾਣੀ ਅਤੇ ਪਹਾੜ ਟੁੱਟ ਕੇ ਉਸਦਾ ਮਲਬਾ ਆਇਆ ਅਤੇ ਸਿਰਫ 34 ਸਕਿੰਟਾਂ ‘ਚ ਪੂਰਾ ਪਿੰਡ ਵਹਿ ਗਿਆ
ਉੱਤਰਕਾਸ਼ੀ ਦੇ SDM ਪ੍ਰਸ਼ਾਂਤ ਆਰੀਆ ਨੇ ਦੱਸਿਆ ਕਿ ਹੁਣ ਤੱਕ 4 ਲੋਕਾਂ ਦੀ ਮੌਤ ਦੀ ਖ਼ਬਰ ਮਿਲੀ ਹੈ। 50 ਤੋਂ ਵੱਧ ਲੋਕ ਲਾਪਤਾ ਹਨ। ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਆਸ਼ੰਕਾ ਹੈ। ਧਰਾਵੀ ਪਿੰਡ ਦੇਹਰਾਦੂਨ ਤੋਂ 218 KM ਅਤੇ ਗੰਗੋਤਰੀ ਧਾਮ ਤੋਂ 10 KM. ਦੂਰ ਹੈ। ਰੈਸਕਿਊ ਟੀਮ SDRF, NDRF ਦੇ ਨਾਲ ਆਰਮੀ ਵੀ ਮੌਕੇ ‘ਤੇ ਪਹੁੰਚ ਗਈ ਹੈ
ਪਾਣੀ ਦੇ ਸੈਲਾਬ ਨੂੰ ਵੇਖ ਲੋਕ ਚੀਕਣ ਲੱਗ ਪਏ। ਜਿਵੇਂ ਹੀ ਪਾਣੀ ਦਾ ਸੈਲਾਬ ਪਿੰਡ ਵੱਲ ਵਧਿਆ, ਲੋਕਾਂ ‘ਚ ਹਾਹਾਕਾਰ ਮਚ ਗਿਆ। ਕਈ ਹੋਟਲਾਂ ‘ਚ ਪਾਣੀ ਅਤੇ ਮਲਬਾ ਘੁੱਸ ਗਿਆ ਹੈ। ਧਰਾਲੀ ਬਜ਼ਾਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਤੇ ਕਈ ਹੋਟਲ ਤੇ ਦੁਕਾਨਾਂ ਢਹਿ ਗਈਆਂ ਹਨ। ਉੱਤਰਾਖੰਡ ਦੇ CM ਧਾਮੀ ਨੇ ਕਿਹਾ ਕਿ ਅਸੀਂ ਹਾਲਾਤਾਂ ‘ਤੇ ਨਿਗਰਾਨੀ ਰੱਖ ਰਹੇ ਹਾਂ

ਉੱਤਰਾਖੰਡ ਦੇ ਧਰਾਲੀ ਵਿੱਚ ਬਾਦਲ ਫਟਣ ਵੇਲੇ ਦੀ ਤਸਵੀਰ
#uttrakhandnews #cloudburst #utrakhand #breakingnews