ਚੰਡੀਗੜ੍ਹ : DIG ਹਰਚਰਨ ਭੁੱਲਰ ਮਾਮਲੇ ਵਿੱਚ ਚੰਡੀਗੜ੍ਹ ਅਦਾਲਤ ਨੇ ਵਿਚੋਲੇ ਕ੍ਰਿਸ਼ਨੂ ਨੂੰ 9 ਦਿਨਾਂ ਲਈ ਰਿਮਾਂਡ ‘ਤੇ ਭੇਜਣ ਦੇ ਆਦੇਸ਼ ਦਿੱਤੇ ਹਨ। ਅਦਾਲਤ ਵਿੱਚ ਅੱਜ ਸਵੇਰੇ CBI ਵੱਲੋਂ ਦਾਇਰ ਕੀਤੀ ਅਰਜ਼ੀ ‘ਤੇ ਸੁਣਵਾਈ ਹੋਈ। ਇਸ ਦੌਰਾਨ ਸਰਕਾਰੀ ਵਕੀਲ ਨੇ ਮੁਲਜ਼ਮ ਤੋਂ ਹੋਰ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕੀਤੀ। ਦੂਜੇ ਪਾਸੇ, ਕ੍ਰਿਸ਼ਨੂ ਦੇ ਵਕੀਲ ਨੇ ਇਸ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਰਿਮਾਂਡ ਦੀ ਕੋਈ ਲੋੜ ਨਹੀਂ ਹੈ
ਸੀਬੀਆਈ ਵੱਲੋਂ ਜਾਂਚ ਦੌਰਾਨ ਇੱਕ ਡਾਇਰੀ ਅਤੇ ਹੋਰ ਕਈ ਮਹੱਤਵਪੂਰਨ ਸਬੂਤ ਹਾਸਲ ਕੀਤੇ ਗਏ ਹਨ। ਇਸ ਤੋਂ ਇਲਾਵਾ, 100 ਜੀਬੀ ਦਾ ਡਾਟਾ ਰਿਕਵਰ ਕਰਨਾ ਬਾਕੀ ਹੈ ਅਤੇ ਚੈਟ ਰਿਕਾਰਡ ਵਿੱਚ ਵੀ ਕਾਫੀ ਸਬੂਤ ਮਿਲੇ ਹਨ। CBI ਨੇ ਕਿਹਾ ਕਿ ਦੋਸ਼ੀ ਦੇ ਸੰਪਰਕਾਂ ਅਤੇ ਉਸਦੇ ਲੈਣ-ਦੇਣ ਦੀ ਹੋਰ ਗਹਿਰਾਈ ਨਾਲ ਜਾਂਚ ਕਰਨ ਦੀ ਲੋੜ ਹੈ, ਜਿਸ ਲਈ 12 ਦਿਨਾਂ ਦਾ ਰਿਮਾਂਡ ਚਾਹੀਦਾ ਹੈ ਪਰ ਅਦਾਲਤ ਨੇ ਸਿਰਫ਼ 9 ਦਿਨ ਦਾ ਰਿਮਾਂਡ ਦਿੱਤਾ ਆ

#DIGBhullarnews #CBIrai #PunjabNews #breakingNews #PunjabViralNews
