ਫਰੀਦਕੋਟ ਦੀ ਰਹਿਣ ਵਾਲੀ ਨਵਨੀਤ ਕੌਰ ਨੂੰ ਪਰਿਵਾਰ ਨੇ ਵਿਆਹ ਕਰਕੇ ਪੜਾਈ ਲਈ ਕੈਨੇਡਾ ਭੇਜਿਆ ਸੀ ਪਰ ਸਵਾ ਮਹੀਨੇ ਬਾਅਦ ਘਰ ਲੜਕੀ ਦੀ ਮੌਤ ਦੀ ਖਬਰ ਆ ਗਈ। ਜਾਣਕਾਰੀ ਦਿੰਦਿਆ ਨਵਨੀਤ ਦੇ ਪਿਤਾ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਕਮਰੇ ਵਿੱਚ ਮ੍ਰਿਤਕ ਮਿਲੀ ਪਰ ਉਸਦੀ ਮੌਤ ਕਿੰਨਾ ਕਾਰਨਾਂ ਕਰਕੇ ਹੋਈ ਹਲੇ ਇਸ ਸਬੰਧੀ ਪਤਾ ਨਹੀਂ ਲੱਗ ਸਕਿਆ।
ਇਸ ਮੌਕੇ ਮ੍ਰਿਤਕ ਨਵਨੀਤ ਦੇ ਪਿਤਾ ਨੇ ਦੱਸਿਆ ਕਿ ਅਕਤੂਬਰ ਮਹੀਨੇ ਚ ਉਸਦੀ ਲੜਕੀ ਦੀ ਸ਼ਾਦੀ ਹੋਈ ਸੀ ਤੇ ਹੁਣ ਲੜਕੇ ਨੇ ਵੀ ਉਨ੍ਹਾਂ ਦੀ ਲੜਕੀ ਕੋਲ ਕੈਨੇਡਾ ਜਾਣਾ ਸੀ ਪਰ ਉਸਤੋਂ ਪਹਿਲਾ ਇਹ ਭਾਣਾ ਵਾਪਰ ਗਿਆ। ਪਰਿਵਾਰ ਨੇ ਲੜਕੀ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਮਦਦ ਕਰਨ ਦੀ ਗੁਹਾਰ ਲਗਾਈ ਹੈ।