ਅਮਰੀਕਾ ਦੀ ਮੋਸਟ ਵਾਂਟੇਡ ਲਿਸਟ ਵਿੱਚ ਇਸ ਭਾਰਤੀ ਦਾ ਨਾਂ ਵੀ ਹੈ ਸ਼ਾਮਿਲ

ਸੰਯੁਕਤ ਰਾਜ ਅਮਰੀਕਾ ਜਾਂਚ ਬਿਊਰੋ (FBI) ਨੇ ਟੌਪ 10 ਮੋਸਟ ਵਾਂਟੇਡ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ਵਿਚ ਅਹਿਮਦਾਬਾਦ ਦੇ ਵੀਰਮਗਾਮ ਦੇ ਰਹਿਣ ਵਾਲੇ ਭਾਰਤੀ ਨਾਗਰਿਕ ਭਦ੍ਰੇਸ਼ ਕੁਮਾਰ ਪਟੇਲ ਦਾ ਵੀ ਨਾਂ ਹੈ। FBI ਨੇ ਉਸ ‘ਤੇ 250,000 ਡਾਲਰ (ਰੁ. 20902825) ਦਾ ਇਨਾਮ ਰੱਖਿਆ ਹੈ।

ਦੱਸ ਦੇਈਏ ਕਿ ਭਦ੍ਰੇਸ਼ ਕੁਮਾਰ ਪਟੇਲ 2015 ਤੋਂ ਫਰਾਰ ਹੈ ਜਦੋਂ ਉਸ ਨੇ ਕਥਿਤ ਤੌਰ ‘ਤੇ ਮੈਰੀਲੈਂਡ ਸੂਬੇ ਦੇ ਹਨੋਵਰ ਵਿਚ ਡੰਕਿਨ ਡੋਨਟਸ ਕਾਫੀ ਸ਼ਾਪ ਅੰਦਰ ਆਪਣੀ ਪਤਨੀ ਪਲਕ ਦੀ ਚਾਕੂ ਨਾਲ ਹੱਤਿਆ ਕਰ ਦਿੱਤੀ ਸੀ। ਜਾਣਕਾਰੀ ਲਈ 100,000 ਡਾਲਰ ਦੇ ਇਨਾਮ ਦੇ ਨਾਲ 2017 ਵਿਚ ਉਸਨੂੰ ਸੂਚੀ ਵਿੱਚ ਰੱਖਿਆ ਗਿਆ ਸੀ ਪਰ ਉਹ ਅਜੇ ਵੀ ਫਰਾਰ ਹੈ।

Tags :