ਫਿਰੋਜ਼ਪੁਰ : ਪੰਜਾਬ ਦੇ ਫਿਰੋਜ਼ਪੁਰ ਅਤੇ ਨਵੀਂ ਦਿੱਲੀ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਰੇਲ ਸੇਵਾ ਦਾ ਅੱਜ ਸ਼ਨੀਵਾਰ ਨੂੰ ਆਗਾਜ਼ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਇਸ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਉੱਤਰੀ ਰੇਲਵੇ ਅਨੁਸਾਰ, ਇਹ ਰੇਲਗੱਡੀ ਇਸ ਰੂਟ ਉੱਤੇ ਸਭ ਤੋਂ ਤੇਜ਼ ਸਫ਼ਰ ਕਰਨ ਵਾਲੀ ਰੇਲ ਗੱਡੀ ਹੋਵੇਗੀ, ਜੋ ਸਿਰਫ਼ 6 ਘੰਟੇ 40 ਮਿੰਟ ਵਿੱਚ ਆਪਣਾ ਸਫ਼ਰ ਪੂਰਾ ਕਰੇਗੀ।
ਰੇਲਗੱਡੀ ਨੰਬਰ 26461/26462 ਫਿਰੋਜ਼ਪੁਰ ਤੋਂ ਨਵੀਂ ਦਿੱਲੀ ਅਤੇ ਵਾਪਸੀ ਦੋਹੀਂ ਦਿਸ਼ਾਵਾਂ ਵਿੱਚ ਚੱਲੇਗੀ। ਇਹ ਫਰੀਦਕੋਟ, ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ ਕੈਂਟ ਅਤੇ ਪਾਣੀਪਤ ਸਟੇਸ਼ਨਾਂ ’ਤੇ ਰੁਕੇਗੀ।
ਸਮਾਂ-ਸੂਚੀ:
ਫਿਰੋਜ਼ਪੁਰ ਤੋਂ ਰਵਾਨਗੀ: ਸਵੇਰੇ 7:35 ਵਜੇ
ਨਵੀਂ ਦਿੱਲੀ ਪਹੁੰਚਣਾ: ਦੁਪਹਿਰ 2:35 ਵਜੇ
ਨਵੀਂ ਦਿੱਲੀ ਤੋਂ ਰਵਾਨਗੀ: ਸ਼ਾਮ 4:00 ਵਜੇ
ਫਿਰੋਜ਼ਪੁਰ ਪਹੁੰਚਣਾ: ਰਾਤ 10:35 ਵਜੇ

