ਇਸ ਵੇਲੇ ਦੀ ਵੱਡੀ ਖਬਰ ਆ ਰਹੀ ਕੀ ਬਟਾਲਾ ਨਜਦੀਕੀ ਪਿੰਡ ਧਾਰੀਵਾਲ ਕਲਾਂ ਚ 2 ਸਾਲਾ ਬੱਚੇ ਅਗਮਜੋਤ ਸਿੰਘ ਦੀ ਟਿਊਬਵੈੱਲ ਦੇ ਚੁਬੱਚੇ ਚ ਡੁੱਬਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਦੀਏ ਕਿ ਮਿਰਤਕ ਅਗਮਜੋਤ ਸਿੰਘ ਆਪਣੀ ਭੈਣ ਅਸਮੀਤ ਕੌਰ ਤੋਂ 9 ਸਾਲ ਬਾਅਦ ਪੈਦਾ ਹੋਇਆ ਸੀ ਅਤੇ ਉਹ ਖੇਡਦਾ ਖੇਡਦਾ ਘਰ ਦੇ ਬਾਹਰ ਚਲਾ ਗਿਆ ਕੁਝ ਸਮਾਂ ਉਹ ਘਰ ਦੇ ਅੰਦਰ ਨਾ ਵਾਪਸ ਪਰਤਿਆ ਤਾਂ ਪਰਵਾਰਕ ਮੈਂਬਰਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹ ਟਿਊਬਵੈੱਲ ਮੋਟਰ ਦੇ ਚੁਬੱਚੇ ਕੋਲ ਪੁਹੰਚੇ ਤਾਂ ਉਹਨਾਂ ਦੇਖਿਆ ਕਿ ਬੱਚੇ ਦੇ ਪਾਣੀ ਵਿੱਚ ਡੁੱਬਣ ਨਾਲ ਬੱਚੇ ਦੀ ਮੌਤ ਹੋ ਗਈ ਸੀ।
