ਮੋਗਾ ’ਚ ਮੁੰਡਿਆਂ ਦੇ ਦੋ ਗਰੁੱਪ ਆਪਸ ਵਿੱਚ ਭਿੜ ਜਾਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ, ਇਕ ਗਰੁੱਪ ਪਿੰਡ ਲੰਡੇਕੇ ਦਾ ਹੈ ਅਤੇ ਦੂਜਾ ਪਿੰਡ ਮੌੜ ਦਾ ਦੱਸਿਆ ਜਾ ਰਿਹਾ ਹੈ। ਇਹ ਦੋਵੇਂ ਗਰੁੱਪ ਮੱਥਾ ਟੇਕਣ ਮੋਗਾ ਦੇ ਇੰਦਰਗੜ੍ਹ ਵਿੱਚ ਬਾਬੇ ਦੇ ਦਰਗਾਹ ’ਤੇ ਗਏ ਸਨ, ਜਿੱਥੇ ਇਹਨਾਂ ਗਰੁੱਪਾਂ ਵਿੱਲ ਲਡਾਈ ਹੋ ਗਈ।
ਇਸ ਲੜਾਈ ’ਚ ਤਕਰੀਬਨ 9 ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਪੁਲਿਸ ਵੱਲੋ ਮਾਮਲੇ ਵਿੱਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ।
