ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਭਲਫਰਾਏ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਪਏ ਭਾਰੀ ਮੀਂਹ ਦੇ ਕਾਰਨ ਪਾਣੀ ਦੇ ਜਮ੍ਹਾਂ ਹੋਣ ਨੂੰ ਲੈ ਕੇ ਬੀਤੀ ਰਾਤ ਦੋ ਧਿਰਾਂ ਵਿਚਾਲੇ ਆਪਸੀ ਝਗੜਾ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕ ਦੇ ਖੇਤਾਂ ਵਿੱਚ ਪਾਣੀ ਜਮ੍ਹਾਂ ਹੋ ਗਿਆ ਸੀ ਅਤੇ ਖੇਤਾਂ ‘ਚੋਂ ਪਾਣੀ ਕੱਢਣ ਲਈ ਝਗੜਾ ਹੋ ਗਿਆ ਅਤੇ ਲਡਾਈ ਇੰਨੀ ਵੱਧ ਗਈ ਕਿ ਇਸ ਦੋਰਾਨ ਫਾਇਰਿੰਗ ਵੀ ਕੀਤੀ ਗਈ।
ਇਸ ਦੌਰਾਨ ਇੱਕ ਬਜ਼ੁਰਗ, ਜਿਨ੍ਹਾਂ ਦੀ ਪਹਿਚਾਣ ਜਸਵੰਤ ਸਿੰਘ ਵਜੋਂ ਹੋਈ ਹੈ, ਦੀ ਮੌਤ ਹੋ ਗਈ ਜਦਿਕ ਤਿੰਨ ਲੋਕ ਵੀ ਜ਼ਖਮੀ ਹੋ ਗਏ। ਜਖਮੀਆਂ ‘ਚ ਇੱਕ ਔਰਤ ਵੀ ਸ਼ਾਮਲਿ ਹੈ, ਜਿਹਨਾ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਅਤੇ ਫਿਲਹਾਲ ਜਖਮੀਆਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
