ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਵਧਦੇ ਟ੍ਰੈਫਿਕ ਦੇ ਦਬਾਅ ਨੂੰ ਘਟਾਉਣ ਲਈ, ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸਿਜ਼ ਵੱਲੋ ਤਿਆਰ ਵਿਆਪਕ ਮੋਬਿਲਿਟੀ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਅਜਿਹੇ ‘ਚ ਹੁਣ ਚੰਡੀਗੜ੍ਹ ‘ਚ ਮੈਟਰੋ ਪ੍ਰਾਜੈਕਟ ਨੇ ਪਹਿਲਾ ਪੜਾਅ ਪਾਰ ਕਰ ਲਿਆ ਹੈ। ਯੂਨੀਫਾਈਡ ਮੈਟਰੋਪੋਲੀਟਨ ਟ੍ਰਾਂਸਪੋਰਟ ਅਥਾਰਟੀ (ਯੂਐਮਟੀਏ) ਦੀ ਪਹਿਲੀ ਮੀਟਿੰਗ ਬੀਤੇ ਦਿਨੀ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਦੀ ਪ੍ਰਧਾਨਗੀ ਹੇਠ ਹੋਈ।
ਕਰੀਬ 14 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਚੰਡੀਗੜ੍ਹ ਮੈਟਰੋ ਰੇਲ ਪ੍ਰਾਜੈਕਟ ਨੂੰ ਯੂਟੀ ਪ੍ਰਸ਼ਾਸਨ ਤੋਂ ਅੰਤਿਮ ਮਨਜ਼ੂਰੀ ਮਿਲੀ ਹੈ। ਇਸ ਲਈ ਹੁਣ, ਦਿੱਲੀ, ਮੁੰਬਈ, ਕੋਲਕਾਤਾ, ਜੈਪੁਰ, ਹੈਦਰਾਬਾਦ ਅਤੇ ਬੈਂਗਲੁਰੂ ਵਰਗੇ ਵੱਖ-ਵੱਖ ਪ੍ਰਮੁੱਖ ਸ਼ਹਿਰਾਂ ਦੇ ਨਾਲ, ਚੰਡੀਗੜ੍ਹ ਵਿੱਚ ਜਲਦੀ ਹੀ ਆਪਣੀ ਮੈਟਰੋ ਰੇਲ ਸੇਵਾ ਸ਼ੁਰੂ ਹੋਵੇਗੀ। ਚੰਡੀਗੜ੍ਹ ਮੈਟਰੋ ਰੇਲ ਸੇਵਾ ਪੰਚਕੂਲਾ ਅਤੇ ਮੋਹਾਲੀ ਦੇ ਸ਼ਹਿਰਾਂ ਨੂੰ ਵੀ ਕਵਰ ਕਰੇਗੀ ਅਤੇ ਇਸ ਲਈ ਇਸਨੂੰ ‘ਟ੍ਰਾਈਸਿਟੀ ਮੈਟਰੋ ਪ੍ਰੋਜੈਕਟ’ ਦਾ ਨਾਮ ਦਿੱਤਾ ਗਿਆ ਹੈ।
