ਖੁਸ਼ਖਬਰੀ, ਹੁਣ ਟ੍ਰੇਨ ਵਿੱਚ ਸਫਰ ਕਰਨ ਵਾਲਿਆ ਨੂੰ 20 ਰੁਪਏ ਵਿੱਚ ਮਿਲੇਗਾ ਖਾਣਾ

ਭਾਰਤੀ ਰੇਲਵੇ ਵੱਲੋ ਯਾਤਰੀਆਂ ਦੀ ਸਹੂਲਤ ਲਈ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਹੁਣ ਟ੍ਰੇਨ ਵਿੱਚ ਯਾਤਰੀਆ ਨੂੰ ਬਹੁਤ ਹੀ ਘੱਟ ਪੈਸਿਆ ਵਿੱਚ ਖਾਣਾ ਅਤੇ ਪਾਣੀ ਵੀ ਮੁਹੱਈਆ ਕਰਵਾਇਆ ਜਾਵੇਗਾ । ਜਾਣਕਾਰੀ ਅਨੁਸਾਰ, ਭੋਜਨ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ। ਟਾਈਪ ਵਨ ਵਿੱਚ 20 ਰੁਪਏ ਵਿੱਚ ਸੁੱਕੇ ‘ਆਲੂ’ ਦੇ ਨਾਲ ਸੱਤ ‘ਪੁਰੀਆਂ’ ਅਤੇ ਅਚਾਰ ਸ਼ਾਮਲ ਹਨ।

ਟਾਈਪ ਟੂ ਖਾਣੇ ਦੀ ਕੀਮਤ 50 ਰੁਪਏ ਹੋਵੇਗੀ ਅਤੇ ਯਾਤਰੀਆਂ ਨੂੰ ਚੌਲ, ਰਾਜਮਾ, ਛੋਲੇ, ਖਿਚੜੀ, ਕੁਲਚੇ, ਭਟੂਰਾ, ਪਾਵ-ਭਾਜੀ ਅਤੇ ਮਸਾਲਾ ਡੋਸਾ ਪਰੋਸਿਆ ਜਾਵੇਗਾ। ਹੁਣ ਤੱਕ, ਇਹ ਵਿਵਸਥਾ 51 ਸਟੇਸ਼ਨਾਂ ‘ਤੇ ਲਾਗੂ ਹੋ ਚੁੱਕੀ ਹੈ ਅਤੇ ਵੀਰਵਾਰ ਤੋਂ ਇਹ 13 ਹੋਰ ਸਟੇਸ਼ਨਾਂ ‘ਤੇ ਉਪਲਬਧ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਕਾਊਂਟਰਾਂ ’ਤੇ 200 ਮਿਲੀਲੀਟਰ ਦੇ ਪੀਣ ਵਾਲੇ ਪਾਣੀ ਦੇ ਗਿਲਾਸ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।