FORTUNER ਦੀ ਪਾਰਕਿੰਗ ਨੂੰ ਲੈਕੇ ਹੋਈ ਲੜਾਈ; ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਨਵੀਂ ਦਿੱਲੀ : ਰਾਜਧਾਨੀ ਦਿੱਲੀ ਤੋਂ ਵੱਡੀ ਖ਼ਬਰ ਆ ਰਹੀ ਆ ਜਿੱਥੇ ਪ੍ਰੀਤ ਵਿਹਾਰ ਇਲਾਕੇ ਵਿੱਚ ਸੋਮਵਾਰ ਤੜਕੇ ਪਾਰਕਿੰਗ ਦੇ ਮਾਮੂਲੀ ਵਿਵਾਦ ਨੇ ਭਿਆਨਕ ਰੂਪ ਧਾਰ ਲਿਆ, ਜਿਸ ਵਿੱਚ ਇੱਕ 34 ਸਾਲਾ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪੰਕਜ ਨਈਅਰ ਵਜੋਂ ਹੋਈ ਹੈ, ਜੋ ਨੋਇਡਾ ਦਾ ਰਹਿਣ ਵਾਲਾ ਸੀ

ਕਿਵੇਂ ਸ਼ੁਰੂ ਹੋਇਆ ਵਿਵਾਦ?
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਪੰਕਜ ਨਈਅਰ ਆਪਣੇ ਭਰਾ ਪਾਰਸ ਨਈਅਰ ਨੂੰ ਮਿਲਣ ਲਈ ਨੋਇਡਾ ਤੋਂ ਪ੍ਰੀਤ ਵਿਹਾਰ ਆਇਆ ਸੀ। ਘਟਨਾ ਉਸ ਸਮੇਂ ਵਾਪਰੀ ਜਦੋਂ ਪਾਰਸ ਦੇ ਗੁਆਂਢੀ, ਗੌਰਵ ਸ਼ਰਮਾ ਨਾਲ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ

ਮੁਲਜ਼ਮ ਗੌਰਵ ਸ਼ਰਮਾ ਕੋਲ ਦੋ ਮਹਿੰਗੀਆਂ ਗੱਡੀਆਂ (BMW ਅਤੇ ਫਾਰਚੂਨਰ) ਹਨ, ਪਰ ਉਸ ਕੋਲ ਪਾਰਕਿੰਗ ਲਈ ਸਿਰਫ਼ ਇੱਕ ਹੀ ਗੱਡੀ ਦੀ ਜਗ੍ਹਾ ਅਲਾਟ ਸੀ, ਰਾਤ ਸਮੇਂ ਉਸ ਦੀ BMW ਪਹਿਲਾਂ ਹੀ ਪਾਰਕਿੰਗ ਵਿੱਚ ਖੜ੍ਹੀ ਸੀ, ਅਤੇ ਦੂਜੀ ਗੱਡੀ (ਫਾਰਚੂਨਰ) ਨੂੰ ਖੜ੍ਹਾ ਕਰਨ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ।

ਗੋਲੀਬਾਰੀ ਅਤੇ ਮੌਤ
ਬਹਿਸ ਇੰਨੀ ਵਧ ਗਈ ਕਿ ਗੌਰਵ ਸ਼ਰਮਾ ਨੇ ਕਥਿਤ ਤੌਰ ‘ਤੇ ਗੋਲੀ ਚਲਾ ਦਿੱਤੀ। ਗੋਲੀ ਪੰਕਜ ਦੇ ਸਿੱਧੀ ਛਾਤੀ ਵਿੱਚ ਲੱਗੀ, ਜਿਸ ਕਾਰਨ ਉਹ ਮੌਕੇ ‘ਤੇ ਹੀ ਡਿੱਗ ਪਿਆ। ਪੁਲਿਸ ਨੂੰ ਇਸ ਘਟਨਾ ਸਬੰਧੀ ਰਾਤ 02:22 ਅਤੇ 02:26 ਵਜੇ ਦੋ ਕਾਲਾਂ ਪ੍ਰਾਪਤ ਹੋਈਆਂ।

ਜ਼ਖਮੀ ਪੰਕਜ ਨੂੰ ਤੁਰੰਤ ਨਿਰਮਾਣ ਵਿਹਾਰ ਦੇ ‘ਮਲਿਕ ਰੈਡਿਕਸ ਹੈਲਥ ਕੇਅਰ ਹਸਪਤਾਲ’ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ

ਮੁਲਜ਼ਮ ਫਰਾਰ, ਪੁਲਿਸ ਵੱਲੋਂ ਭਾਲ ਜਾਰੀ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਗੌਰਵ ਸ਼ਰਮਾ ਅਤੇ ਉਸ ਦੇ ਸਾਥੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਇਸ ਮਾਮਲੇ ਵਿੱਚ:

ਭਾਰਤੀ ਨਿਆ ਸੰਹਿਤਾ (BNS) ਅਤੇ ਆਰਮਜ਼ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ FIR ਦਰਜ ਕਰ ਲਈ ਹੈ।

ਪ੍ਰੀਤ ਵਿਹਾਰ ਥਾਣੇ ਦੀਆਂ ਟੀਮਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ