ਗੈਂਗਸਟਰ ਲਾਰੈਂਸ ਬਿਸ਼ਨੋਈ ਹੁਣ 1 ਸਾਲ ਤੱਕ ਸਾਬਰਮਤੀ ਜੇਲ਼ ਵਿੱਚੋ ਨਹੀ ਜਾ ਸਕੇਗਾ ਬਾਹਰ

ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਹੁਣ ਇੱਕ ਸਾਲ ਤੱਕ ਰਾਜ ਤੋਂ ਬਾਹਰ ਨਹੀਂ ਜਾ ਸਕੇਗਾ ਕਿਉਂਕਿ ਗ੍ਰਹਿ ਮੰਤਰਾਲੇ ਵੱਲੋਂ ਉਸ ਉਤੇ ਸੀਆਰਪੀਸੀ ਦੀ ਧਾਰਾ268ਏ ਲਗਾ ਦਿੱਤੀ ਹੈ। ਲਾਰੈਂਸ ਦੇ ਮਾਮਲਿਆ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਵੇਗੀ।

ਲਾਰੈਂਸ ਬਿਸ਼ਨੋਈ ਗੁਜਰਾਤ ਦੀ ਅਹਿਮਦਾਬਾਦ ਸਾਬਰਮਤੀ ਜੇਲ੍ਹ ਵਿੱਚ ਪਾਕਿਸਤਾਨ ਤੋਂ ਡਰੱਗ ਸਮੱਗਲਿੰਗ ਦੇ ਮਾਮਲਿਆਂ ਵਿੱਚ ਬੰਦ ਹੈ। ਸੁਪਰੀਮ ਕੋਰਟ ਵੱਲੋਂ ਬਣਾਏ ਨਿਯਮਾਂ ਅਨੁਸਾਰ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਦੋਸ਼ ਆਇਦ ਕੀਤੇ ਜਾ ਸਕਦੇ ਹਨ।

Tags :