ਸਵੇਰ ਦੀ ਚਾਹ ਬਨਾਉਣ ਲੱਗਿਆ ਅਚਾਨਕ ਫੱਟਿਆ ਸਿਲੰਡਰ, ਮਾਂ-ਪੁੱਤ ਗੰਭੀਰ ਜ਼ਖਮੀ

ਫਰੀਦਕੋਟ ਦੇ ਪਿੰਡ ਕਾਸਮਭੱਟੀ ’ਚ ਸਿਲੰਡਰ ਫਅਟਣ ਨਾਲ ਅਚਾਨਕ ਧਮਾਕਾ ਹੋ ਜਾਣ ਦੀ ਦੁੱਖਦਾਇਕ ਖਬਰ ਮਿਲੀ ਹੈ। ਇਸ ਭਿਆਨਕ ਹਾਦਸੇ ਵਿੱਚ ਮਾਂ-ਪੁੱਤ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਸਵੇਰ ਦੀ ਚਾਹ ਬਣਾਉਣ ਲੱਗੀ ਤਾਂ ਸਿਲੰਡਰ ਦੀ ਪਾਈਪ ਲੀਕ ਹੋਣ ਕਾਰਨ ਗੈਸ ਸਿਲੰਡਰ ਫੱਟ ਗਿਆ।

ਜਿਸ ਨਾਲ ਸਾਰੇ ਘਰ ਨੂੰ ਅੱਗ ਲੱਗ ਗਈ। ਘਟਨਾ ’ਚ ਜਖ਼ਮੀਆਂ ਦੀ ਪਹਿਚਾਣ ਘੌਰੀ ਦੇਵੀ ਪਤਨੀ ਫੱਲੂ ਰਾਮ ਅਤੇ ਬਾਬੂ ਲਾਲ ਪੁੱਤਰ ਫੱਲੂ ਰਾਮ ਵਜੋਂ ਹੋਈ ਹੈ। ਦੋਵੇਂ ਜਖ਼ਮੀ ਮਾਂ-ਪੁੱਤ ਨੂੰ ਜੈਤੋਂ ਦੇ ਸਿਵਲ ਹਸਪਤਾਲ ’ਚ ਮੁੱਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਦੇ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ।

Tags :