ਨਵੀਂ ਦਿੱਲੀ : IPL ਦੇ ਅਗਲੇ ਸੀਜ਼ਨ 2026 ਲਈ ਖਿਡਾਰੀਆਂ ਦੀ ਮੈਗਾ ਨਿਲਾਮੀ 16 ਦਸੰਬਰ ਨੂੰ ਹੋਣ ਜਾ ਰਹੀ ਹੈ। ਇਸ ਵੱਡੇ ਈਵੈਂਟ ਲਈ ਕੁੱਲ 1355 ਖਿਡਾਰੀਆਂ ਨੇ ਆਪਣਾ ਨਾਮ ਰਜਿਸਟਰ ਕਰਵਾਇਆ ਹੈ, ਪਰ ਇਸ ਲਿਸਟ ਵਿੱਚ ਇੱਕ ਨਾਮ ਦੀ ਗੈਰ-ਮੌਜੂਦਗੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ— ਉਹ ਹੈ ਆਸਟ੍ਰੇਲੀਆ ਦੇ Allrounder ਖਿਡਾਰੀ ਗਲੇਨ ਮੈਕਸਵੈੱਲ ਦਾ
ਮੈਕਸਵੈੱਲ ਨੇ IPL 2026 ਤੋਂ ਦੂਰ ਰਹਿਣ ਦਾ ਹੈਰਾਨੀਜਨਕ ਫੈਸਲਾ ਲਿਆ ਹੈ, ਜਿਸ ਨਾਲ ਉਨ੍ਹੇ ਦੇ FANS ਕਾਫ਼ੀ ਨਿਰਾਸ਼ ਨੇ, ਉਸਤੋਂ ਪਹਿਲਾ SA ਦੇ ਖਿਡਾਰੀ FAF DU PLESSIS ਨੇ ਆਪਣਾ ਨਾਮ IPL 2026 ਚੋਂ ਵਾਪਸ ਲੈ ਲਿਆ ਸੀ ਤੇ ਹੁਣ ਮੈਕਸਵੈੱਲ ਨੇ ਵੀ । ਉਨ੍ਹਾਂ ਦੇ ਨਿਲਾਮੀ ਲਈ ਰਜਿਸਟਰ ਨਾ ਕਰਵਾਉਣ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਇਸ ਵਾਰ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ ਦਾ ਹਿੱਸਾ ਨਹੀਂ ਹੋਣਗੇ
ਪਿਛਲੇ ਸੀਜ਼ਨ ‘ਚ ਪੰਜਾਬ ਲਈ ਖੇਡੇ ਸਨ
IPL 2025 ਵਿੱਚ, ਮੈਕਸਵੈੱਲ ਪੰਜਾਬ ਕਿੰਗਜ਼ ਦੀ ਟੀਮ ਦਾ ਅਹਿਮ ਹਿੱਸਾ ਸਨ, ਜਿਸ ਨੇ ਉਨ੍ਹਾਂ ਨੂੰ 4.2 ਕਰੋੜ ਰੁਪਏ ਵਿੱਚ ਖਰੀਦਿਆ ਸੀ। ਹਾਲਾਂਕਿ, IPL 2026 ਦੀ ਨਿਲਾਮੀ ਤੋਂ ਪਹਿਲਾਂ ਪੰਜਾਬ ਫਰੈਂਚਾਈਜ਼ੀ ਨੇ ਉਨ੍ਹਾਂ ਨੂੰ ਰਿਲੀਜ਼ ਕਰ ਦਿੱਤਾ ਸੀ। ਮੈਕਸਵੈੱਲ ਦੇ ਰਿਲੀਜ਼ ਹੋਣ ਤੋਂ ਬਾਅਦ ਕਈ ਵੱਡੀਆਂ ਟੀਮਾਂ ਦੀ ਨਜ਼ਰ ਉਨ੍ਹਾਂ ‘ਤੇ ਸੀ, ਪਰ ਇੰਸਟਰਾਗ੍ਰਾਮ ਤੇ’ ਪੋਸਟ ਪਾਕੇ ਨਿਲਾਮੀ ਵਿੱਚ ਨਾਮ ਨਾ ਦੇ ਕੇ ਮੈਕਸਵੈੱਲ ਨੇ ਸਾਰੀਆਂ ਅਟਕਲਾਂ ‘ਤੇ ਵਿਰਾਮ ਲਗਾ ਦਿੱਤਾ ਹੈ
ਮੈਕਸਵੈੱਲ ਦੇ ਫੈਸਲੇ ਪਿੱਛੇ ਦਾ ਕਾਰਨ
ਮੈਕਸਵੈੱਲ ਦੇ ਇਸ ਫੈਸਲੇ ਪਿੱਛੇ ਅਸਲ ਵਜ੍ਹਾ ਕੀ ਹੈ, ਇਸ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਹੈ। ਮੈਕਸਵੈੱਲ ਨੇ ਖੁਦ ਵੀ ਸੋਸ਼ਲ ਮੀਡੀਆ (ਇੰਸਟਾਗ੍ਰਾਮ) ਰਾਹੀਂ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਮੰਨਿਆ ਕਿ ਇਹ ਇੱਕ ਬਹੁਤ ਵੱਡਾ ਫੈਸਲਾ ਹੈ ਅਤੇ IPL ਨੇ ਉਨ੍ਹਾਂ ਨੂੰ ਇੱਕ ਕ੍ਰਿਕਟਰ ਵਜੋਂ ਬਹੁਤ ਤਰੱਕੀ ਕਰਨ ਵਿੱਚ ਮਦਦ ਕੀਤੀ ਹੈ। ਪਰ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਨ੍ਹਾਂ ਨੇ ਨਿਲਾਮੀ ਵਿੱਚ ਆਪਣਾ ਨਾਮ ਕਿਉਂ ਨਹੀਂ ਦਿੱਤਾ। ਅੰਤ ਵਿੱਚ, ਮੈਕਸਵੈੱਲ ਨੇ ਆਪਣੇ ਸਮਰਥਕਾਂ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਹੈ, ਪਰ ਇਸ ਖ਼ਬਰ ਨਾਲ ਇਹ ਲੱਗ ਰਿਹਾ ਕਿ ਮੈਕਸਵੈੱਲ ਹੁਣ ਕਦੇ IPL ਨਹੀਂ ਖੇਡਣਗੇ, ਉਹ ਰਿਟਾਇਰਮੈਂਟ ਲੈ ਗਏ, ਜਿਸ ਤਰ੍ਹਾਂ ਉਨ੍ਹਾਂ ਨੇ ਅਚਾਨਕ ਪੋਸਟ ਪਾਕੇ ਇਹ ਜਾਣਕਾਰੀ ਦਿੱਤੀ, ਕਿਉਕਿ ਆਸਟ੍ਰੇਲੀਆ ODI ਫਾਰਮੈਟ ਚੋਂ ਵੀ ਉਹ ਸੰਨਯਾਸ ਪਹਿਲੇ ਲੈ ਚੁਕੇ ਨੇ



#maxwellnews #maxwelliplnews #Maxwellretire #glenmaxwellretirementfromipl