ਅਹਿਮਦਾਬਾਦ: ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ਤੋਂ ਇੱਕ ਅਜਿਹਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਜਿਸ ਮੌਤ ਨੂੰ ਸਥਾਨਕ ਪੁਲਿਸ ਮਹੀਨਿਆਂ ਤੋਂ ਮਹਿਜ਼ ਇੱਕ ‘ਹਾਦਸਾ’ ਸਮਝ ਰਹੀ ਸੀ, ਉਹ ਅਸਲ ਵਿੱਚ ਇੱਕ ਬੇਰਹਿਮ ਅਤੇ ਸੋਚੀ-ਸਮਝੀ ਸਾਜ਼ਿਸ਼ ਦਾ ਨਤੀਜਾ ਨਿਕਲੀ। ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਇੱਕ ਅਜਿਹੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ ਹੈ, ਜਿਸ ਵਿੱਚ ਇੱਕ ਔਰਤ ਨੇ ਆਪਣੇ ਦੋ ਪ੍ਰੇਮੀਆਂ ਨਾਲ ਮਿਲ ਕੇ ਆਪਣੇ ਦੂਜੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ
ਨਹਿਰ ‘ਚੋਂ ਮਿਲੀ ਸੀ ਲਾਸ਼, ਇੰਝ ਖੁੱਲ੍ਹਿਆ ਰਾਜ਼
ਮ੍ਰਿਤਕ ਦੀ ਪਛਾਣ ਧ੍ਰਾਂਗਧਰਾ ਤਾਲੁਕਾ ਦੇ ਸੋਲਡੀ ਪਿੰਡ ਦੇ ਰਹਿਣ ਵਾਲੇ ਸ਼ਾਂਤੀਗਿਰੀ ਵਿਸ਼ਨੂਗਿਰੀ ਗੋਸਵਾਮੀ ਵਜੋਂ ਹੋਈ ਹੈ। ਕੁਝ ਮਹੀਨੇ ਪਹਿਲਾਂ ਉਸ ਦੀ ਲਾਸ਼ ਇੱਕ ਨਹਿਰ ਵਿੱਚੋਂ ਬਰਾਮਦ ਹੋਈ ਸੀ। ਸਥਾਨਕ ਪੁਲਿਸ ਨੇ ਸ਼ੁਰੂਆਤ ਵਿੱਚ ਇਸ ਨੂੰ ਡੁੱਬਣ ਕਾਰਨ ਹੋਈ ਅਚਾਨਕ ਮੌਤ (Accidental Death) ਵਜੋਂ ਦਰਜ ਕੀਤਾ ਸੀ
ਪਰ ਕਹਾਣੀ ਵਿੱਚ ਮੋੜ ਉਦੋਂ ਆਇਆ ਜਦੋਂ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੂੰ ਗੁਪਤ ਸੂਚਨਾ ਮਿਲੀ ਕਿ ਸ਼ਾਂਤੀਗਿਰੀ ਦੀ ਮੌਤ ਕੋਈ ਹਾਦਸਾ ਨਹੀਂ, ਸਗੋਂ ਇੱਕ ਗਿਣੀ-ਮਿਥੀ ਸਾਜ਼ਿਸ਼ ਸੀ। ਜਦੋਂ ਪੁਲਿਸ ਨੇ ਪਰਤਾਂ ਫਰੋਲਣੀਆਂ ਸ਼ੁਰੂ ਕੀਤੀਆਂ, ਤਾਂ ਰਿਸ਼ਤਿਆਂ ਦੇ ਅਜਿਹੇ ਤਾਣੇ-ਬਾਣੇ ਦਾ ਖੁਲਾਸਾ ਹੋਇਆ ਜਿਸ ਨੇ ਜਾਂਚ ਅਧਿਕਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ
2 ਪਤੀ, 2 ਪ੍ਰੇਮੀ ਅਤੇ ਖ਼ੂਨੀ ਖੇਡ
ਪੁਲਿਸ ਜਾਂਚ ਮੁਤਾਬਕ, ਮੁੱਖ ਮੁਲਜ਼ਮ ਮਹਿਲਾ ਜਾਗ੍ਰਿਤੀ ਗੋਸਵਾਮੀ ਦਾ ਪਹਿਲਾ ਵਿਆਹ ਸੁਖਦੇਵਗਿਰੀ ਗੋਸਵਾਮੀ ਨਾਲ ਹੋਇਆ ਸੀ, ਜਿਸ ਤੋਂ ਉਸ ਦੇ ਦੋ ਬੱਚੇ ਵੀ ਹਨ। ਇਸੇ ਦੌਰਾਨ ਜਾਗ੍ਰਿਤੀ ਦੇ ਆਪਣੇ ਹੀ ਜੇਠ (ਪਤੀ ਦੇ ਵੱਡੇ ਭਰਾ) ਸ਼ਾਂਤੀਗਿਰੀ ਨਾਲ ਨਾਜਾਇਜ਼ ਸਬੰਧ ਬਣ ਗਏ। ਉਹ ਆਪਣੇ ਪਹਿਲੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਸ਼ਾਂਤੀਗਿਰੀ ਨਾਲ ਫਰਾਰ ਹੋ ਗਈ
ਦੋਵੇਂ ਦੂਜੇ ਪਿੰਡ ਵਿੱਚ ਜਾ ਕੇ ਰਹਿਣ ਲੱਗੇ। ਸ਼ਾਂਤੀਗਿਰੀ ਟਰੱਕ ਡਰਾਈਵਰ ਸੀ, ਜਿਸ ਕਾਰਨ ਉਹ ਅਕਸਰ ਕਈ-ਕਈ ਦਿਨ ਘਰੋਂ ਬਾਹਰ ਰਹਿੰਦਾ ਸੀ। ਇਸੇ ਦੌਰਾਨ ਦੋਵਾਂ ਵਿਚਾਲੇ ਘਰੇਲੂ ਕਲੇਸ਼ ਵਧਣ ਲੱਗਾ। ਇਸੇ ਇਕੱਲਤਾ ਦਾ ਫਾਇਦਾ ਉਠਾਉਂਦੇ ਹੋਏ ਜਾਗ੍ਰਿਤੀ ਦੇ ਸਬੰਧ ਆਪਣੇ ਗੁਆਂਢੀ ਕਾਂਤੀਲਾਲ ਉਰਫ਼ ਭਾਰਤਭਾਈ ਸਾਬਰੀਆ ਨਾਲ ਬਣ ਗਏ
ਜਦੋਂ 25 ਹਜ਼ਾਰ ਦੀ ‘ਸੁਪਾਰੀ’ ਵਾਲਾ ਪਲਾਨ ਹੋ ਗਿਆ ਫੇਲ੍ਹ
ਪੁਲਿਸ ਨੇ ਦੱਸਿਆ ਕਿ ਜਾਗ੍ਰਿਤੀ ਅਤੇ ਉਸ ਦੇ ਪ੍ਰੇਮੀ ਕਾਂਤੀਲਾਲ ਨੇ ਸ਼ਾਂਤੀਗਿਰੀ ਨੂੰ ਰਸਤੇ ਤੋਂ ਹਟਾਉਣ ਲਈ ਪਹਿਲਾਂ 25,000 ਰੁਪਏ ਵਿੱਚ ਇੱਕ ਕੰਟਰੈਕਟ ਕਿਲਰ (ਸੁਪਾਰੀ ਕਿਲਰ) ਹਾਇਰ ਕੀਤਾ ਸੀ। ਉਹ ਸ਼ੂਟਰ ਸ਼ਾਂਤੀਗਿਰੀ ਦੇ ਘਰ ਵੀ ਵੜ ਗਿਆ, ਪਰ ਸੁੱਤੇ ਹੋਏ ਵਿਅਕਤੀ ਨੂੰ ਦੇਖ ਕੇ ਉਸ ਦੀ ਹਿੰਮਤ ਜਵਾਬ ਦੇ ਗਈ
ਹੈਰਾਨੀ ਦੀ ਗੱਲ ਇਹ ਹੈ ਕਿ ਉਸ ਸ਼ੂਟਰ ਨੇ ਮੀਟਰ ਪੂਰਾ ਕਰਨ ਲਈ ਸੁੱਤੇ ਹੋਏ ਸ਼ਾਂਤੀਗਿਰੀ ਦੀ ਫੋਟੋ ਖਿੱਚੀ ਅਤੇ ਜਾਗ੍ਰਿਤੀ ਨੂੰ ਦਿਖਾ ਕੇ ਝੂਠ ਬੋਲ ਦਿੱਤਾ ਕਿ ਕੰਮ ਹੋ ਗਿਆ ਹੈ। ਪਰ ਜਦੋਂ ਸ਼ਾਂਤੀਗਿਰੀ ਅਗਲੇ ਦਿਨ ਜਿਉਂਦਾ ਜਾਗਦਾ ਸਾਹਮਣੇ ਆਇਆ, ਤਾਂ ਦੋਵਾਂ ਪ੍ਰੇਮੀਆਂ ਨੂੰ ਧੋਖੇ ਦਾ ਪਤਾ ਲੱਗਾ
ਪ੍ਰੇਮੀਆਂ ਨਾਲ ਮਿਲ ਕੇ ਖ਼ੁਦ ਕੀਤਾ ਕਤਲ
ਪਹਿਲਾ ਪਲਾਨ ਫੇਲ੍ਹ ਹੋਣ ਤੋਂ ਬਾਅਦ ਜਾਗ੍ਰਿਤੀ ਅਤੇ ਕਾਂਤੀਲਾਲ ਨੇ ਖ਼ੁਦ ਖ਼ੂਨੀ ਖੇਡ ਖੇਡਣ ਦਾ ਫੈਸਲਾ ਕੀਤਾ। ਪੁਲਿਸ ਮੁਤਾਬਕ, ਸ਼ਾਂਤੀਗਿਰੀ ਨੂੰ ਉਸ ਦੇ ਆਪਣੇ ਹੀ ਘਰ ਦੇ ਅੰਦਰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ
ਲਾਸ਼ ਨੂੰ ਟਿਕਾਣੇ ਲਗਾਉਣ ਲਈ ਜਾਗ੍ਰਿਤੀ ਦੇ ਇੱਕ ਤੀਜੇ ਪ੍ਰੇਮੀ ‘ਦੀਪਕ ਉਰਫ਼ ਮੁੰਨਾ’ ਦੀ ਮਦਦ ਲਈ ਗਈ। ਤਿੰਨਾਂ ਨੇ ਮਿਲ ਕੇ ਲਾਸ਼ ਨੂੰ ਗੁਪਤ ਤਰੀਕੇ ਨਾਲ ਨਹਿਰ ਵਿੱਚ ਸੁੱਟ ਦਿੱਤਾ ਤਾਂ ਜੋ ਇਹ ਮਹਿਜ਼ ਇੱਕ ਹਾਦਸਾ ਲੱਗੇ। ਕਿਸੇ ਨੂੰ ਸ਼ੱਕ ਨਾ ਹੋਵੇ, ਇਸ ਲਈ ਜਾਗ੍ਰਿਤੀ ਨੇ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਨਹੀਂ ਕਰਵਾਈ ਅਤੇ ਪਿੰਡ ਵਿੱਚ ਅਫ਼ਵਾਹ ਫੈਲਾ ਦਿੱਤੀ ਕਿ ਉਹ ਕੰਮ ‘ਤੇ ਗਿਆ ਹੈ ਅਤੇ ਵਾਪਸ ਨਹੀਂ ਆਇਆ
CRIME ਬ੍ਰਾਂਚ ਦੀ ਵੱਡੀ ਕਾਰਵਾਈ
ਮਹੀਨਿਆਂ ਦੀ ਬਾਰੀਕੀ ਨਾਲ ਕੀਤੀ ਜਾਂਚ ਅਤੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ, ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਬੀਤੀ 18 ਮਈ ਨੂੰ ਕਾਰਵਾਈ ਕਰਦੇ ਹੋਏ ਮੁੱਖ ਮੁਲਜ਼ਮ ਜਾਗ੍ਰਿਤੀ ਗੋਸਵਾਮੀ ਅਤੇ ਉਸ ਦੇ ਪ੍ਰੇਮੀ ਕਾਂਤੀਲਾਲ ਸਾਬਰੀਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਖ਼ਿਲਾਫ਼ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਸਬੂਤ ਮਿਟਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਹੁਣ ਤੀਜੇ ਮੁਲਜ਼ਮ ਦੀ ਭਾਲ ਕਰ ਰਹੀ ਹੈ
#GujaratCrime #AhmedabadCrimeBranch #CrimeNewsPunjabi #SensationalNews #ShockingStory #MurderMystery #CrimeStory #TrendingNews #ViralNews #BreakingNewsPunjabi #KhabarPUNJAB #CrimeUpdate #PunjabNewsTv #SocialMediaViral #InstaNews
