ਜੂਸ ਪੀ ਰਹੇ ਪਿਓ ਪੁੱਤ ਕੋਲੋ ਨਕਾਬਪੋਸ਼ ਲੁਟੇਰੇ ਢਾਈ ਲੱਖ ਖੋਹ ਕੇ ਹੋਏ ਫਰਾਰ

ਪੰਜਾਬ ਦੇ ਜਿਲੇ ਗੁਰਦਾਸਪੁਰ ਵਿੱਚ ਲੁੱਟ-ਖੋਹ ਤੇ ਚੋਰੀਆਂ ਦੀ ਵਾਰਦਾਤਾਂ ਰੁਕਣ ਨਾਮ ਨਹੀਂ ਲੈ ਰਹੀਆਂ ਹਨ। ਲੁਟੇਰੇ ਬਿਨਾਂ ਕਿਸੇ ਡਰ ਭੈਅ ਦੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਕਸਬਾ ਕਲਾਨੌਰ ਵਿਖੇ ਇੱਕ ਪਿਓ ਪੁੱਤਰ ਕੋਲੋਂ ਮੋਟਰਸਾਈਕਲ ਲੁਟੇਰੇ ਹੱਥ ਵਿਚੋਂ ਢਾਈ ਲੱਖ ਰੁਪਏ ਨਾਲ ਭਰਿਆ ਲਿਫ਼ਾਫ਼ਾ ਲੁੱਟ ਕੇ ਫਰਾਰ ਹੋ ਗਏ।

ਪਿੰਡ ਭੰਗਵਾਂ ਦੇ ਵਾਸੀ ਗੁਰਸੇਵਕ ਸਿੰਘ ਅਤੇ ਹਰਭਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਪਿਤਾ ਹਰਭਜਨ ਸਿੰਘ ਦੇ ਨਾਲ ਗ੍ਰਾਮੀਣ ਬੈਂਕ ਕਲਾਨੌਰ ਵਿਚੋਂ ਢਾਈ ਲੱਖ ਰੁਪਏ ਲੈ ਕੇ ਪਿੰਡ ਨੂੰ ਵਾਪਸ ਜਾ ਰਹੇ ਸੀ ਕਿ ਰਸਤੇ ਵਿੱਚ ਇੱਕ ਰੇਹੜੀ ਉਤੇ ਰੁਕ ਕੇ ਜੂਸ ਪੀ ਰਹੇ ਸੀ। ਉਦੋਂ ਇੱਕ ਮੋਟਰਸਾਈਕਲ ਉਤੇ ਸਵਾਰ ਹੋ ਕੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਦੇਖਦਿਆਂ ਹੀ ਉਹ ਉਸ ਦੇ ਹੱਥ ਵਿਚੋਂ ਪੈਸਿਆਂ ਵਾਲਾ ਲਿਫ਼ਾਫ਼ਾ ਖੋਹ ਕੇ ਮੋਟਰਸਾਈਕਲ ਉਤੇ ਫ਼ਰਾਰ ਹੋ ਗਏ।

ਉਨ੍ਹਾਂ ਨੇ ਮੁਲਜ਼ਮਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਫੀ ਦੂਰ ਨਿਕਲ ਚੁੱਕੇ ਸਨ। ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Tags :