ਹਰਿਆਣਾ ਦੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਜੋ ਕਿ ਜੇਲ ਤੋ ਕੁੱਝ ਦਿਨਾਂ ਲਈ ਬਾਹਰ ਆਏ ਸਨ ਅਤੇ ਉਸਦੀ ਪੈਰੋਲ ਦੀ ਮਿਆਦ 10 ਦਿਨਾਂ ਲਈ ਹੋਰ ਵਧਾ ਦਿੱਤੀ ਗਈ ਹੈ। ਹਰਿਆਣਾ ਸਰਕਾਰ ਨੇ ਰਾਜ ਦੇ ਕੈਦੀਆਂ ਨੂੰ ਰਾਹਤ ਦਿੱਤੀ ਹੈ ਜਿਸਦੇ ਕਾਰਣ ਅਜਿਹੇ ਵਿੱਚ ਹੁਣ ਬਾਬਾ ਰਾਮ ਰਹੀਮ ਦੋ ਮਹੀਨੇ ਲਈ ਜੇਲ੍ਹ ਤੋਂ ਬਾਹਰ ਰਹੇਗਾ।
ਅਜਿਹੇ ਵਿੱਚ ਹੁਣ ਗੁਰਮੀਤ ਸਿੰਘ ਨੂੰ ਕੁੱਲ 60 ਦਿਨਾਂ ਦੀ ਪੈਰੋਲ ਮਿਲ ਗਈ ਹੈ। ਫਿਲਹਾਲ ਰਾਮ ਰਹੀਮ ਯੂਪੀ ਦੇ ਬਾਗਪਤ ਸਥਿਤ ਆਸ਼ਰਮ ‘ਚ ਰਹਿ ਰਿਹਾ ਹੈ। ਰਾਮਰਹੀਮ ਨੂੰ ਸਜ਼ਾ ਦੌਰਾਨ ਨੌਵੀਂ ਵਾਰ ਪੈਰੋਲ ਮਿਲੀ ਹੈ।
