ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਜਲਦ ਹੀ ਕਰਾਉਣਗੇ ਵਿਆਹ, ਇਸ ਲੜਕੀ ਨਾਲ ਲੈਣਗੇ ਲਾਵਾਂ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੱਸ ਦਈਏ ਕਿ ਸੂਤਰਾਂ ਮੁਤਾਬਿਕ ਜਿਸ ਲੜਕੀ ਨਾਲ ਹਰਜੋਤ ਸਿੰਘ ਬੈਂਸ ਵਿਆਹ ਕਰਵਾਉਣ ਜਾ ਰਹੇ ਹਨ ਉਹ ਪੰਜਾਬ ਕੈਂਡਰ ਦੀ IPS ਅਫਸਰ ਹੈ। ਫਿਲਹਾਲ ਉਹਨਾਂ ਬਾਰੇ ਜਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅਤੇ ਨਾ ਹੀ ਹਾਲੇ ਵਿਆਹ ਦੀ ਤਾਰੀਕ ਦਾ ਪਤਾ ਚੱਲਿਆ ਹੈ। ਸੂਤਰਾ ਮੁਤਾਬਕ ਹਰਜੋਤ ਬੈਂਸ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਪੂਰੇ ਸਾਦੇ ਢੰਗ ਨਾਲ ਵਿਆਹ ਕਰਵਾਉਂਣਗੇ। ਕਿਉਕਿ ਆਨੰਦਪੁਰ ਸਾਹਿਬ ਉਹਨਾਂ ਦਾ ਆਪਣਾ ਹਲਕਾ ਹੈ। ਹਰਜੋਤ ਦੇ ਬੈਂਸ ਵੱਲੋ ਵਿਆਹ ਦੀਆ ਤਿਆਰੀਆ ਸ਼ੁਰੂ ਕਰ ਦਿੱਤੀਆ ਗਈਆ ਹਨ।

Tags :