ਨਕਲੀ ਸ਼ਰਾਬ ਦਾ ਮਾਸਟਰਮਾਈਡ ਹਰਮਨਪ੍ਰੀਤ ਹੁਣ ਤੱਕ ਠੱਗ ਚੁੱਕਿਆ ਕਰੋੜਾ ਰੁਪਏ

ਪਟਿਆਲਾ ਦੇ ਪਿੰਡ ਤੇਈਪੁਰ ਵਿਚ ਜ਼ਹਿਰੀਲੀ ਸ਼ਰਾਬ ਦੀ ਫੈਕਟਰੀ ਚਲਾਉਣ ਵਾਲਾ 29 ਸਾਲਾ ਮੁਲਜ਼ਮ ਹਰਮਨਪ੍ਰੀਤ ਸਿੰਘ ਪਹਿਲਾਂ ਹੀ ਡਿਫਾਲਟਰ ਹੈ। ਮਿਲੀ ਜਾਣਕਾਰੀ ਅਨੁਸਾਰ, ਇਸ ਮਾਮਲੇ ਦੇ ਮਾਸਟਰਮਾਈਂਡ ਨੇ ਤੇਈਪੁਰ ਅਤੇ ਮਟੌਲੀ ਦੇ 300 ਲੋਕਾਂ ਨਾਲ ਕਰੀਬ 3.5 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ।ਉਸ ਨੇ ਇਹ ਧੋਖਾਧੜੀ 2019 ਤੋਂ 2022 ਦੇ ਸਮੇਂ ਦੌਰਾਨ ਕੀਤੀ ਸੀ ਜਦੋਂ ਉਹ ਪਿੰਡ ਦੀ ਸਹਿਕਾਰੀ ਸਭਾ ਦਾ ਸਕੱਤਰ ਸੀ।

ਸੋਸਾਇਟੀ ਦੀ ਆਮਦਨ ਵਧਾਉਣ ਅਤੇ ਲੋਕਾਂ ਨੂੰ ਵੱਡੇ ਲਾਭ ਦੇਣ ਦਾ ਲਾਲਚ ਦੇ ਕੇ ਉਸ ਨੇ ਪਿੰਡ ਵਾਸੀਆਂ ਦੀ ਮਿਹਨਤ ਦੀ ਕਮਾਈ ਨੂੰ ਸਹਿਕਾਰੀ ਸਭਾ ਵਿਚ ਜਮਾਂ ਕਰਵਾਉਣ ਦੇ ਨਾਂ ‘ਤੇ ਹੜੱਪ ਲਿਆ ਗਿਆ। ਤਿੰਨ ਮਹੀਨੇ ਪਹਿਲਾਂ ਜਦੋਂ ਤੋਂ ਉਹ ਜੇਲ ਤੋਂ ਰਿਹਾਅ ਹੋਇਆ ਸੀ, ਉਦੋਂ ਤੋਂ ਹੀ ਪਿੰਡ ਵਾਸੀ ਉਸ ‘ਤੇ ਪੈਸੇ ਵਾਪਸ ਕਰਨ ਲਈ ਦਬਾਅ ਪਾ ਰਹੇ ਸਨ। ਇਸ ‘ਤੇ ਉਸ ਨੇ ਸ਼ਰਾਬ ਤਸਕਰੀ ਦਾ ਸ਼ਾਰਟਕੱਟ ਚੁਣਿਆ। ਉਨ੍ਹਾਂ ਕੋਲ 13 ਏਕੜ ਵਾਹੀਯੋਗ ਜ਼ਮੀਨ ਤੋਂ ਇਲਾਵਾ 400 ਵਰਗ ਗਜ਼ ਦਾ ਘਰ ਹੈ।

Tags :