ਹਰਿਆਣਾ ਦੇ ਰੋਹਤਕ ਦੇ ਕਾਬੁਲਪੁਰ ਪਿੰਡ ਤੋ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਪਿਤਾ ਨੇ ਆਪਣੇ ਚਾਰ ਬੱਚਿਆ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੋਰਾਨ ਉਸਦੀ ਦੋ ਬੇਟੀਆ ਅਤੇ ਇੱਕ ਬੇਟੇ ਦੀ ਮੌਤ ਹੋ ਗਈ ਜਦਕਿ ਇੱਕ ਬੇਟੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਦੱਸ ਦਈਏ ਕਿ ਮੁਲਜ਼ਮ ਨੇ ਕਰਜ਼ੇ ਤੋ ਪ੍ਰੇਸ਼ਾਨ ਹੋ ਕੇ ਇਹ ਖੋਫਨਾਕ ਕਦਮ ਚੁੱਕਿਆ। ਬੱਚਿਆ ਦੀ ਮਾਂ ਸੁਮਨ ਵੱਲੋ ਪਤੀ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਵੱਲੋ ਮੁਲਜ਼ਮ ਪਿਤਾ ਦੀ ਭਾਲ ਕੀਤੀ ਜਾ ਰਹੀ ਹੈ।