ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਚੰਬਾ ਦੇ ਤੀਸਾ ‘ਚ ਪਹਾੜੀ ਤੋਂ ਢਿੱਗਾਂ ਡਿੱਗਣ ਦੌਰਾਨ ਪੁਲਿਸ ਵਾਲਿਆਂ ਦੀ ਗੱਡੀ ‘ਤੇ ਪੱਥਰ ਡਿੱਗ ਗਿਆ ਤੇ ਫਿਰ ਗੱਡੀ ਨਦੀ ‘ਚ ਜਾ ਡਿੱਗੀ।
ਇਸ ਹਾਦਸੇ ‘ਚ 6 ਪੁਲਿਸ ਮੁਲਾਜ਼ਮਾਂ ਅਤੇ ਡਰਾਈਵਰ ਦੀ ਮੌਤ ਹੋ ਗਈ। ਦੱਸ ਦਈਏ ਕਿ ਹਾਦਸੇ ਦੇ ਸਮੇਂ ਗੱਡੀ ਵਿੱਚ 11 ਲੋਕ ਸਵਾਰ ਸਨ। ਘਟਨਾ ‘ਚ 3 ਪੁਲਿਸ ਮੁਲਾਜ਼ਮਾਂ ਸਮੇਤ 4 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਚੰਬਾ ਅਤੇ ਟਾਂਡਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਇਹ ਲੋਕ ਗਸ਼ਤ ‘ਤੇ ਜਾ ਰਹੇ ਸਨ।
