ਪਿਤਾ ਹਰ ਰੌਜ਼ ਸ਼ਰਾਬ ਪੀ ਕੇ ਕਰਦਾ ਸੀ ਤੰਗ-ਪਰੇਸ਼ਾਨ, ਦੁਖੀ ਲੜਕੀ ਨੇ ਕੀਤਾ ਕਤਲ

ਚੰਡੀਗੜ੍ਹ- ਮਨੀਮਾਜ਼ਰਾ ਦੇ ਪਿੰਡ ਕਿਸ਼ਨਗੜ੍ਹ ‘ਚ 19 ਸਾਲਾ ਲੜਕੀ ਉਤੇ ਆਪਣੇ ਹੀ ਪਿਤਾ ਦਾ ਕਤਲ ਕਰਨ ਦਾ ਦੋਸ਼ ਲੱਗਾ ਹੈ। ਜਾਣਕਾਰੀ ਅਨੁਸਾਰ, ਆਸ਼ਾ ਦਸਵੀਂ ਪਾਸ ਹੈ ਅਤੇ ਘਰ ਵਿੱਚ ਟੇਲਰਿੰਗ ਦਾ ਕੰਮ ਕਰਦੀ ਸੀ। ਜਦੋਂ ਕਿ ਉਸ ਦਾ ਪਿਤਾ ਸ਼ਰਾਬ ਦਾ ਆਦੀ ਸੀ ਅਤੇ ਉਹ ਤਿੰਨ ਸਾਲਾਂ ਤੋਂ ਕੋਈ ਕੰਮ ਵੀ ਨਹੀਂ ਕਰ ਰਿਹਾ ਸੀ।

ਆਸ਼ਾ ਦੀ ਛੋਟੀ ਭੈਣ ਅਨੀਤਾ ਨੇ ਦੱਸਿਆ ਕਿ ਇਹ ਕਤਲ ਆਪਸੀ ਲੜਾਈ ਨੂੰ ਲੈ ਕੇ ਹੋਇਆ ਹੈ। ਆਸ਼ਾ ਨੇ ਪਿਤਾ ਸੁਮਈ ਲਾਲ ‘ਤੇ ਰਸੋਈ ਦੇ ਚਾਕੂ ਨਾਲ ਹਮਲਾ ਕੀਤਾ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਮੁੱਢਲੀ ਜਾਂਚ ਅਨੁਸਾਰ ਸੁਮਈ ਹਰ ਰੋਜ਼ ਸ਼ਰਾਬ ਪੀ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਾਲ੍ਹਾਂ ਕੱਢਦਾ ਅਤੇ ਕੁੱਟਮਾਰ ਕਰਦਾ ਸੀ।  ਪੁਲਿਸ ਨੇ ਨੂੰ ਆਸ਼ਾ ਨੂੰ ਅਦਾਲਤ ‘ਚ ਪੇਸ਼ ਕੀਤਾ ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।