ਬਠਿੰਡਾ ਦੇ ਪਾਵਰ ਹਾਊਸ ਰੋਡ ਤੇ ਰਹਿਣ ਵਾਲੀ ਇੱਕ ਗਰੀਬ ਪਰਿਵਾਰ ਵਿੱਚ ਜਨਮੀ ਬੇਟੀ ਜੋਤੀ ਨੇ ਵਲਡ ਕੱਪ ਜਿੱਤ ਕੇ ਪੂਰੇ ਦੇਸ਼ ਤੇ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ ਹੈ। ਦੱਸ ਦਈਏ ਕਿ ਜੋਤੀ ਦੀ ਮਾਤਾ ਨੇ ਕਿਸੇ ਦੇ ਘਰ ਵਿੱਚ ਪੋਚਾ ਲਗਾ ਕੇ ਬੇਟੀ ਨੂੰ ਪੜ੍ਹਾਇਆ। ਜੋਤੀ ਨੇ ਬੇਂਗੂਲਰ ਵਿੱਚ ਹੋਈ ਸਿਸਟੋਬਾਲ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਦੂਸਰਾ ਸਥਾਨ ਹਾਸਿਲ ਕੀਤਾ ਹੈ। ਪੜਾਈ ਦੇ ਨਾਲ-ਨਾਲ ਜੋਤੀ ਸਿਸਟੋਬਾਲ ਖੇਡਦੀ ਰਹੀ । ਜੋਤੀ ਦੇ ਪਿਤਾ ਦੀ 16 ਸਾਲ ਪਹਿਲਾਂ ਟੀਬੀ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਜੋਤੀ ਦੀ ਮਾਂ ਨੇ ਘਰਾਂ ਦੇ ਪੋਚੇ ਲਗਾ ਆਪਣੀ ਬੇਟੀ ਨੂੰ ਇਸ ਮੁਕਾਮ ਤੱਕ ਲੈ ਕੇ ਗਈ ਹੈ। ਘਰ ਵਿੱਚ ਹੋਰ ਪੈਸੇ ਨਹੀਂ ਲੇਕਿਨ ਬੇਟੀ ਅੱਗੇ ਹੋਰ ਦੇਸ਼ ਲਈ ਖੇਡਣਾ ਉਸ ਦੀ ਤਮੰਨਾ ਹੈ ਲੇਕਿਨ ਘਰ ਦੇ ਹਾਲਾਤ ਠੀਕ ਨਹੀਂ ਮਾਂ ਤੋਂ ਬਿਨਾਂ ਘਰ ਜੋਤੀ ਦਾ ਭਰਾ ਹੈ। ਜੋ ਖੁਦ ਮਜਦੂਰੀ ਕਰਦਾ ਹੈ ਜਿਸ ਨਾਲ ਘਰ ਦਾ ਖਰਚਾ ਚੱਲਦਾ ਹੈ। ਜੋਤੀ ਹੁਣ ਇਕ ਮਹੀਨਾ ਬਾਅਦ ਦੁਬਾਰਾ ਤੋਂ ਵਲਡ ਕਪ ਦੇ ਲਈ ਦੁਬਈ ਖੇਡਣ ਜਾਣਾ ਚਾਹੁੰਦੀ ਹੈ ਉਸ ਲਈ ਡੇਢ ਲੱਖ ਰੁਪਏ ਦਾ ਖਰਚਾ ਹੈ ਪ੍ਰੰਤੂ ਘਰ ਵਿੱਚ ਹੁਣ ਪੈਸੇ ਨਹੀਂ ਹਨ ਜਿਸ ਕਰਕੇ ਜੋਤੀ ਨੂੰ ਹੁਣ ਆਪਣਾ ਸੁਪਨਾ ਧੁੰਦਲਾ ਨਜ਼ਰ ਆ ਰਿਹਾ ਹੈ ਜੋਤੀ ਅਤੇ ਇਸ ਦੀ ਮਾਂ ਨੂੰ ਉਮੀਦ ਹੈ ਸ