ਚੋਰੀ ਦੀਆਂ ਛੋਟੀਆਂ-ਵੱਡੀਆਂ ਘਟਨਾਵਾਂ ਤਾਂ ਤੁਸੀਂ ਬਹੁਤ ਸੁਣੀਆਂ ਹੋਣਗੀਆਂ। ਅਜਿਹੀਆਂ ਘਟਨਾਵਾਂ ਹਰ ਰੋਜ਼ ਵਾਪਰਦੀਆਂ ਰਹਿੰਦੀਆ ਹਨ ਪਰ ਜਿਲਾ ਭਿੰਡ ਵਿੱਚ ਚੋਰਾਂ ਨੇ 15 ਲੱਖ ਦੀ ਕਾਰ ਲੈ ਕੇ ਨਮਕ ਚੋਰੀ ਕੀਤਾ। ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਭਿੰਡ ਜ਼ਿਲ੍ਹੇ ਵਿੱਚ 150 ਰੁਪਏ ਦੇ ਨਮਕ ਦੀ ਚੋਰੀ ਦਾ ਵੀਡੀਓ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ। ਉਹ ਵੀ ਇਸ ਲਈ ਕਿਉਂਕਿ ਸਿਰਫ਼ 150 ਰੁਪਏ ਦਾ ਨਮਕ ਚੋਰੀ ਕਰਨ ਵਾਲੇ ਗਰੀਬ ਨਹੀਂ ਸਨ, ਸਗੋਂ 15 ਲੱਖ ਰੁਪਏ ਦੀ ਲਗਜ਼ਰੀ ਕਾਰ ਵਿੱਚ ਆਏ ਸਨ। ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆਈ ਇਹ ਘਟਨਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਵੀਡੀਓ ਜ਼ਿਲ੍ਹੇ ਦੇ ਲਾਹੜ ਥਾਣਾ ਖੇਤਰ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ‘ਚ ਚਾਰ ਨੌਜਵਾਨ ਇਕ ਲਗਜ਼ਰੀ ਕਾਰ ‘ਚ ਆਏ ਅਤੇ ਇਕ ਦੁਕਾਨ ਦੇ ਕੋਲ ਰੁਕੇ। ਇੱਕ ਨੌਜਵਾਨ ਕਾਰ ਦੇ ਕੋਲ ਬੈਠ ਕੇ ਗੱਲਾਂ ਕਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਇੱਕ ਨੌਜਵਾਨ ਦੁਕਾਨ ਦੇ ਬਾਹਰ ਰੱਖੀ ਨਮਕ ਦੀਆਂ ਬੋਰੀਆਂ ਚੁੱਕ ਕੇ ਕਾਰ ਦੇ ਟਰੰਕ ਵਿੱਚ ਪਾਉਂਦਾ ਨਜ਼ਰ ਆ ਰਿਹਾ ਹੈ। ਨੌਜਵਾਨ ਨੇ ਕਾਰ ਵਿੱਚ ਤਿੰਨ ਬੋਰੀਆਂ ਪਾ ਦਿੱਤੀਆਂ। ਕੁਝ ਸਮੇਂ ਬਾਅਦ ਸਾਰੇ ਨੌਜਵਾਨ ਨਮਕ ਚੋਰੀ ਕਰਕੇ ਫਰਾਰ ਹੋ ਗਏ। ਹਾਲਾਂਕਿ ਇਸ ਘਟਨਾ ‘ਚ ਚੋਰਾਂ ਨੂੰ ਪਤਾ ਨਹੀਂ ਲੱਗਾ ਕਿ ਇੱਥੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ, ਜਿਸ ਤੋਂ ਬਾਅਦ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਗਈ। ਲੱਖਾਂ ਦੀ ਕੀਮਤ ਵਾਲੀ ਕਾਰ ‘ਚ ਆਏ ਚੋਰਾਂ ਨੇ 150 ਰੁਪਏ ਦੀ ਨਮਕ ਦੀਆਂ ਬੋਰੀਆਂ ਚੋਰੀ ਕਰਕੇ ਲੈ ਗਏ। ਸਵੇਰੇ ਦੁਕਾਨ ‘ਤੇ ਪਹੁੰਚਦੇ ਹੀ ਦੁਕਾਨਦਾਰ ਸੀਸੀਟੀਵੀ ਫੁਟੇਜ ਦੇਖ ਕੇ ਹੈਰਾਨ ਰਹਿ ਗਏ। ਇਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ‘ਤੇ ਪਾ ਦਿੱਤਾ।
