ਪੰਜਾਬ ਨੂੰ ਮਿਲੀ ਇੱਕ ਹੋਰ ਵੰਦੇ ਭਾਰਤ ਟਰੇਨ, ਫਿਰੋਜ਼ਪੁਰ-ਦਿੱਲੀ ਰੂਟ ‘ਤੇ ਦੋੜੇਗੀ

ਫਰੀਦਕੋਟ : ਪੰਜਾਬ ਦੀ ਰੇਲਵੇ ਕਨੈਕਟਿਵਿਟੀ ਵਿੱਚ ਹੋਰ ਵਧਾਉਣ ਲਈ ਕੇਂਦਰੀ ਰੇਲਵੇ ਮੰਤਰੀ ਅਸ਼ਵਿਨੀ ਵੈਸ਼ਨੌ ਅਤੇ ਰੇਲਵੇ ਲਈ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੰਗਲਵਾਰ ਨੂੰ ਰਾਜਪੁਰਾ ਅਤੇ ਮੋਹਾਲੀ ਦੇ ਵਿਚਕਾਰ ਨਵੀਂ ਰੇਲ ਲਾਈਨ ਦੇ ਨਿਰਮਾਣ ਦਾ ਐਲਾਨ ਕੀਤਾ। ਨਵੀਂ ਲਾਈਨ ਦੇ ਨਾਲ-ਨਾਲ ਮੰਤਰੀ ਨੇ ਫਿਰੋਜ਼ਪੁਰ ਕੈਂਟ, ਬਠਿੰਡਾ, ਪਟਿਆਲਾ ਅਤੇ ਦਿੱਲੀ ਨੂੰ ਜੋੜਨ ਵਾਲੀ ਵੰਦੇ ਭਾਰਤ ਟਰੇਨ ਵੀ ਪੰਜਾਬ ਨੂੰ ਦਿੱਤੀ ਹੈ, ਜੋ ਕਿ ਸਵੇਰੇ 7:55 ਵਜੇ ਫਿਰੋਜ਼ਪੁਰ ਤੋਂ ਚੱਲ ਕੇ 2.30 ਵਜੇ ਦਿੱਲੀ ਪਹੁੰਚੇਗੀ। ਤੇ ਟਰੇਨ ਇਨ੍ਹਾਂ ਸਟੇਸ਼ਨ ਤੇ ਰੁਕੇਗੀ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ ਕੈਂਟ , ਕੁਰਕਸ਼ੇਤਰਾ, ਪਾਣੀਪਤ ਤੇ ਦਿੱਲੀ