SIR ਦੀ ਡਿਊਟੀ ਤੋਂ ਪ੍ਰੇਸ਼ਾਨ ਸਰਕਾਰੀ ਅਧਿਆਪਕ ਨੇ ਮਾਰੀ ਨਹਿਰ ਵਿੱਚ ਛਾਲ

ਗੁਰਦਾਸਪੁਰ : ਸਰਕਾਰੀ ਸਕੂਲ ਭੈਣੀ ਮਿਆਂਖਾਂ ਵਿੱਚ ਪੜ੍ਹਾਉਂਦੇ ਅਧਿਆਪਕ ਦੇ ਵੱਲੋਂ ਅੱਜ ਸਵੇਰੇ ਸਕੂਲ ਸਮੇਂ ਸਭਰਾਓ ਬਰਾਂਚ ਦੇ ਭੱਟੀਆਂ ਪੁਲ ਦੇ ਨੇੜੇ ਆਪਣੀ ਕਾਰ ਖੜੀ ਕਰਕੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ। ਇਹ ਖਬਰ ਮਿਲਦੇ ਹੀ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਲੋਕ ਘਟਨਾ ਵਾਲੀ ਸਥਾਨ ਤੇ ਜਮਾ ਹੋ ਗਏ।ਅਧਿਆਪਕ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸੱਲੋਪੁਰ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਮੀਆਂ ਖਾਂ ਵਿਖੇ ਪੜਾਉਂਦਾ ਸੀ। ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਅਧਿਆਪਕ ਨੇ ਆਪਣੇ ਇੱਕ ਹੋਰ ਸਾਥੀ ਅਧਿਆਪਕ ਨੂੰ ਫ਼ੋਨ ਕਰਕੇ ਦੱਸਿਆ ਕਿ ਉਹ ਤੁਹਾਡੇ ਪਿੰਡ ਦੀ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਲੱਗਾ ਹੈ।

ਇਸ ਮੌਕੇ ਸਾਥੀ ਅਧਿਆਪਕ ਗੁਰਪ੍ਰਤਾਪ ਸਿੰਘ ਸਿਮਰਨ ਸਿੰਘ ਅਤੇ ਪਿੰਡ ਦੇ ਸਰਪੰਚ ਕੌਸ਼ਲ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਅੱਜ ਅਧਿਆਪਕ ਗੁਰ ਪ੍ਰਤਾਪ ਸਿੰਘ ਨੂੰ ਫੋਨ ਕੀਤਾ ਕਿ ਉਹ ਤੁਹਾਡੇ ਪਿੰਡ ਭੱਟੀਆਂ ਦੇ ਨਹਿਰ ਦੇ ਕੋਲ ਉੱਤੇ ਖੜਾ ਹੈ ਲਾਗੇ ਹੀ ਉਸ ਦੀ ਗੱਡੀ ਖੜੀ ਹੈ ਜਿਸ ਵਿੱਚ ਸਾਰਾ ਸਮਾਨ ਪਿਆ ਹੈ ਅਤੇ ਉਹ ਐਸਆਈਆਰ ਤੋਂ ਦੁਖੀ ਹੋ ਚੁੱਕਾ ਹੈ। ਇਸ ਮੌਕੇ ਉਸਨੇ ਗੁਰ ਪ੍ਰਤਾਪ ਸਿੰਘ ਨਾਲ ਐਸ ਆਈਆਰ ਬਾਰੇ ਗੱਲਬਾਤ ਵੀ ਕੀਤੀ ਗੁਰਪ੍ਰਤਾਪ ਸਿੰਘ ਅਨੁਸਾਰ ਗੁਰਪ੍ਰੀਤ ਸਿੰਘ ਨੇ ਅਖੀਰ ਵਿੱਚ ਕਿਹਾ ਕਿ ਉਹ ਇਸ ਮਸਲੇ ਤੋਂ ਦੁਖੀ ਹੈ ਅਤੇ ਉਸ ਕੋਲੋਂ ਇਹ ਕੰਮ ਜਲਦੀ ਨਿਬੜ ਵੀ ਨਹੀਂ ਰਿਹਾ ਹੈ ਅਤੇ ਇਸ ਕੰਮ ਦੇ ਬੋਝ ਤੋਂ ਉਹ ਬਹੁਤ ਜਿਆਦਾ ਪਰੇਸ਼ਾਨ ਹੈ ਅਤੇ ਹੁਣ ਉਹ ਨਹਿਰ ਵਿੱਚ ਛਾਲ ਮਾਰਨ ਲੱਗਾ ਹੈ। ਇਸ ਤੋਂ ਇਲਾਵਾ ਨੇੜੇ ਖੇਤਾਂ ਵਿੱਚ ਕੰਮ ਕਰਦੇ ਇੱਕ ਕਿਸਾਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇੱਕ ਵਿਅਕਤੀ ਨੂੰ ਨਹਿਰ ਕੰਢੇ ਕਾਰ ਖੜੀ ਕਰਨ ਤੋਂ ਬਾਅਦ ਜਾਂਦੇ ਦੇਖਿਆ ਸੀ ਪਰ ਉਸ ਨੇ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਵਿਅਕਤੀ ਖੁਦਕੁਸ਼ੀ ਕਰ ਰਿਹਾ ਹੈ