ਖਬਰ ਹੁਸ਼ਿਆਰਪੁਰ ਦੇ ਨਾਲ ਲਗਦੇ ਥਾਣਾ ਬੁਲੋਵਾਲ ਅਧੀਨ ਆਓੰਦੇ ਪਿੰਡ ਸ਼ਾਮ ਚੌਰਾਸੀ ਤੋੰ ਜਿੱਥੇ ਇੱਕ ਸਕੂਲ ਅਧਿਆਪਕ ਵਲੋਂ ਨਸ਼ੇ ਦੀ ਹਾਲਤ ਵਿੱਚ ਆਪਣੇ ਸਕੂਲ ਦੀਆਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਅਤੇ ਇਸ ਗਲ ਦਾ ਜਦੋਂ ਪਿੰਡ ਵਾਸੀਆਂ ਨੂੰ ਪਤਾ ਲਗਾ ਤਾਂ ਓਹਨਾਂ ਦੇ ਸਕੂਲ ਪੰਹੁਚਣ ਤੋੰ ਪਹਿਲਾਂ ਉਕਤ ਦੋਸ਼ੀ ਉਥੋੰ ਦੌੜ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਅਧਿਆਪਕ ਵਲੋਂ ਪਹਿਲਾਂ ਵੀ ਇਦਾਂ ਦੀ ਹਰਕਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਉਸ ਨੂੰ ਅਜੇ ਤੱਕ ਬਰਖਾਸਤ ਨਹੀਂ ਕੀਤਾ ਗਿਆ। ਪਿੰਡ ਵਾਸੀਆਂ ਵਲੋਂ ਸਕੂਲ ਵਿੱਚ ਅਧਿਆਪਕ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਕਤ ਦੋਸ਼ੀ ਅਧਿਆਪਕ ਨੂੰ ਹਿਰਾਸਤ ਵਿਚ ਲੈ ਕੇ ਉਸ ਦੇ ਖਿਲਾਫ਼ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ