ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਚੋਰਾਂ ਦੇ ਹੌਸਲੇ ਇਸ ਤਰਾ ਬੁਲੰਦ ਹੋ ਗਏ ਹਨ ਕਿ ਚੋਰਾਂ ਨੇ ਪੀਆਰਟੀਸੀ ਬੱਸ ਨੂੰ ਹੀ ਚੋਰੀ ਕਰ ਲਿਆ। ਚੋਰ ਰਾਤ ਨੂੰ ਪੀਆਰਟੀਸੀ ਬੱਸ ਚੋਰ ਕਰ ਫਰਾਰ ਹੋ ਗਏ। ਹਾਲਾਕਿ ਪੁਲਿਸ ਵੱਲੋ ਚੋਰੀ ਕੀਤੀ ਗਈ ਬੱਸ ਸ਼ਿਮਲਾ ਦੇ ਨਾਲ ਲੱਗਦੇ ਸੋਲਨ ਜਿਲੇ ਤੋ ਕੁੱਝ ਦੂਰੀ ਤੇ ਬਰਾਮਦ ਕਰ ਲਈ ਗਈ। ਚੋਰਾਂ ਦੀ ਇਸ ਹਰਕਤ ਤੋ ਪੁਲਿਸ ਵੀ ਹੈਰਾਨ ਰਹਿ ਗਈ। ਦੱਸ ਦਈਏ ਕਿ ਐਚਆਰਟੀਸੀ ਡਰਾਈਵਰ ਮਸਤ ਰਾਮ ਨੇ ਬੀਤੀ ਰਾਤ ਮੋਹਾਲੀ ਵਿਖੇ ਬੱਸ ਖਡੀ ਕੀਤੀ ਸੀ ਜਦੋਂ ਸਵੇਰੇ ਦੇਖਿਆ ਤਾਂ ਬੱਸ ਉਸ ਜਗਾ ਤੇ ਬੱਸ ਨਹੀਂ ਮਿਲੀ। ਦੱਸ ਦਈਏ ਕਿ ਕੋਈ ਅਣਪਛਾਤਾ ਵਿਅਕਤੀ ਇਹ ਬੱਸ ਲੈ ਗਿਆ ਸੀ। ਪੁਲਿਸ ਟੀਮ ਨੇ ਸੋਲਨ ਜਿਲੇ ਦੇ ਸਲੋਗਡਾ ਵਿਖੇ ਬੱਸ ਬਰਾਮਦ ਕੀਤੀ। ਪੁਲਿਸ ਵੱਲੋ ਚੋਰੀ ਕੀਤੀ ਗਏ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ।