ਇਮਰਾਨ ਖਾਨ ਜੇਲ਼ ਵਿੱਚ ਰਹਿ ਰਹੇ ਹਨ ਤਰਸਯੋਗ ਹਾਲਾਤਾਂ ਵਿੱਚ, ਵਕੀਲ ਨੇ ਸਹੀ ਸਹੂਲਤਾਂ ਦੇਣ ਦੀ ਕੀਤੀ ਮੰਗ

 5 ਅਗਸਤ ਨੂੰ ਇਸਲਾਮਾਬਾਦ ਦੀ ਇੱਕ ਹੇਠਲੀ ਅਦਾਲਤ ਨੇ ਇਮਰਾਨ ਖਾਨ ਨੂੰ ਸਰਕਾਰੀ ਤੋਹਫ਼ਿਆਂ ਦੀ ਜਾਣਕਾਰੀ ਲੁਕਾਉਣ ਦੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਉਂਦਿਆਂ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ। ਫੈਸਲੇ ਤੋਂ ਤੁਰੰਤ ਬਾਅਦ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਨੂੰ ਪੁਲਿਸ ਨੇ ਲਾਹੌਰ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ। ਪਟੀਸ਼ਨ ਦਾਇਰ ਕਰਕੇ ਇਮਰਾਨ ਖਾਨ ਨੂੰ ਏ ਸ਼੍ਰੇਣੀ ਦੀ ਜੇਲ੍ਹ ਦੀ ਸਹੂਲਤ ਦੇਣ ਦੀ ਮੰਗ ਕੀਤੀ ਹੈ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਕੀਲ ਨੇ ਦਾਅਵਾ ਕੀਤਾ ਕਿ ਪੀਟੀਆਈ ਮੁਖੀ ਨੂੰ ਪੰਜਾਬ ਸੂਬੇ ਦੀ ਅਟਕ ਜੇਲ੍ਹ ਵਿੱਚ ਤਰਸਯੋਗ ਹਾਲਾਤਾਂ ਵਿੱਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ “ਸੀ-ਕਲਾਸ” ਜੇਲ੍ਹ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਖਾਨ ਦੇ ਵਕੀਲ ਮੁਤਾਬਕ ਕੋਠੜੀ ‘ਚ ਖੁੱਲ੍ਹਾ ਟਾਇਲਟ ਹੈ, ਜਿਸ ਦਾ ਕੋਈ ਦਰਵਾਜ਼ਾ ਜਾਂ ਕੰਧ ਨਹੀਂ ਹੈ ਅਤੇ ਬੀਤੀ ਰਾਤ ਮੀਂਹ ਦਾ ਪਾਣੀ ਇਸ ‘ਚ ਦਾਖਲ ਹੋ ਗਿਆ। ਐਡਵੋਕੇਟ ਖਾਨ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਜਗ੍ਹਾ ਘੱਟ ਹੋਣ ਕਾਰਨ ਨਮਾਜ਼ ਅਦਾ ਕਰਨ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਦੱਸਿਆ ਗਿਆ। ਇਸਤੋ ਇਲਾਵਾ ਉਹਨਾਂ ਕਿਹਾ, ਜੇਲ੍ਹ ਵਿਚ ਸਵੇਰੇ ਮੱਛਰ ਅਤੇ ਸ਼ਾਮ ਨੂੰ ਕੀੜੀਆਂ ਹੁੰਦੀਆਂ ਹਨ।”