ਬਿਹਾਰ ਦੇ ਜ਼ਿਲ੍ਹੇ ਮੁਜ਼ੱਫਰਪੁਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਹੈ।ਮੁਜ਼ੱਫਰਪੁਰ ਵਿੱਚ 13 ਸਾਲਾ ਲੜਕੀ ਨੂੰ 6 ਵਿਅਕਤੀਆਂ ਨੇ ਅਗਵਾ ਕਰਕੇ 28 ਦਿਨਾਂ ਤੱਕ ਸਮੂਹਿਕ ਬਲਾਤਕਾਰ ਕੀਤਾ ।ਪੁਲਿਸ ਨੇ ਆਈਪੀਸੀ ਦੀ ਧਾਰਾ 366ਏ ਅਤੇ ਪੋਕਸੋ ਐਕਟ ਤਹਿਤ ਐਫਆਈਆਰ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀ ਹੈ।
ਪੀੜਤਾ ਦੀ ਮਾਂ ਨੇ ਦਸਿਆ ਕਿ 9 ਜੁਲਾਈ ਨੂੰ ਸਰਾਇਆ ਥਾਣਾ ਖੇਤਰ ਦੇ ਪਿੰਡ ਸਿਸਵਾਨੀਆ ਤੋਂ ਦੋਸ਼ੀ ਕਾਰ ‘ਚ ਆਏ ਅਤੇ ਉਨ੍ਹਾਂ ਦੀ ਬੇਟੀ ਨੂੰ ਅਗਵਾ ਕਰਕੇ ਲੈ ਗਏ, ਜਿਸਤੋ ਬਾਅਦ ਉਸਨੇ ਮੁਲਜ਼ਮਾਂ ਵਿਰੁੱਧ ਲਿਖਤੀ ਸ਼ਿਕਾਇਤ ਦਰਜ ਕਰਵਾਈ ਪਰ ਜ਼ਿਲ੍ਹਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। 5 ਅਗਸਤ ਨੂੰ ਰਾਤ 8 ਵਜੇ ਉਸਨੂੰ ਮੁਲਜ਼ਮ ਦਾ ਫੋਨ ਆਇਆ ਕਿ ਆਪਣੀ ਲੜਕੀ ਨੂੰ ਸਰਾਇਆ ਚੌਕ ਤੋਂ ਚੁੱਕ ਕੇ ਲੈ ਜਾਣ, ਅਤੇ ਜਦੋ ਉਹ ਉੱਥੇ ਪੁੱਜੀ ਤਾਂ ਕੁੜੀ ਲਾਵਾਰਸ ਹਾਲਤ ਵਿੱਚ ਪਈ ਮਿਲੀ।
ਜਿਸਤੋ ਬਾਅਦ ਉਸਨੇ ਘਰ ਆ ਕੇ ਫਿਰ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ। ਪੁਲਿਸ ਮੁਤਾਬਕ ਪੀੜਤਾ ਫੇਸਬੁੱਕ ‘ਤੇ ਦੋਸ਼ੀ ਦੇ ਸੰਪਰਕ ‘ਚ ਆਈ ਸੀ। ਇਸ ਮਾਮਲੇ ਵਿਚ ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ੀਆ ਦੀ ਭਾਲ ਸ਼ੁਰੂ ਕਰ ਦਿੱਤੀ ਹੈ।